ਵਿਨੇਸ਼ ਫੋਗਾਟ ਦੇ ਗੁੰਮਸ਼ੁਦਗੀ ਦੇ ਪੋਸਟਰ ਵਾਇਰਲ
11:33 PM Nov 20, 2024 IST
ਨਵੀਂ ਦਿੱਲੀ, 20 ਨਵੰਬਰ
ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਜੁਲਾਨਾ ਦੀ ਕਾਂਗਰਸੀ ਵਿਧਾਇਕਾ ਤੇ ਕੌਮਾਂਤਰੀ ਪਹਿਲਵਾਨ ਵਿਨੇਸ਼ ਫੋਗਾਟ ਦੇ ਲਾਪਤਾ ਹੋਣ ਦੇ ਪੋਸਟਰ ਵਾਇਰਲ ਹੋ ਰਹੇ ਹਨ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਹਲਕਾ ਵਿਧਾਇਕਾਂ ਗਾਇਬ ਹੈ ਤੇ ਇਸ ਦੀ ਜਾਣਕਾਰੀ ਮਿਲਣ ’ਤੇ ਜਲਦੀ ਸੂਚਿਤ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਰੁਕੇ ਹੋਏ ਕੰਮ ਹੋ ਸਕਣ। ਇਹ ਵੀ ਦੱਸਣਾ ਬਣਦਾ ਹੈ ਕਿ ਹਰਿਆਣਾ ਵਿਧਾਨ ਸਭਾ ਦਾ ਚਾਰ ਦਿਨਾ ਸੈਸ਼ਨ 19 ਨਵੰਬਰ ਨੂੰ ਸਮਾਪਤ ਹੋਇਆ ਜਿਸ ਵਿਚ ਵੀ ਵਿਧਾਇਕਾ ਗੈਰਹਾਜ਼ਰ ਰਹੀ। ਇਸ ਤੋਂ ਪਹਿਲਾਂ ਵਿਨੇਸ਼ ਵਲੋਂ ਪ੍ਰਿਯੰਕਾ ਗਾਂਧੀ ਦੇ ਹੱਕ ਵਿਚ ਵਾਇਨਾਡ ਤੇ ਬਾਅਦ ਵਿਚ ਮਹਾਰਾਸ਼ਟਰ ਵਿਚ ਪ੍ਰਚਾਰ ਕੀਤਾ ਗਿਆ ਪਰ ਇਸ ਤੋਂ ਬਾਅਦ ਵਿਧਾਇਕਾ ਨਹੀਂ ਦਿਖੀ।
Advertisement
Advertisement