ਪਿੰਡਾਂ ਦਾ ਵਿਕਾਸ ਬਿਨਾਂ ਭੇਦ-ਭਾਵ ਤੋਂ ਕੀਤਾ ਜਾਵੇਗਾ: ਮਾਨ
ਮਿਹਰ ਸਿੰਘ
ਕੁਰਾਲੀ, 22 ਅਕਤੂਬਰ
ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਹਲਕੇ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਬਿਨਾਂ ਕਿਸੇ ਭੇਦ-ਭਾਵ ਤੋਂ ਕੀਤਾ ਜਾਵੇਗਾ। ਅੱਜ ਹਲਕੇ ਦੀਆਂ ਪੰਚਾਇਤਾਂ ਨਾਲ ਮੁਲਾਕਾਤ ਕਰਦਿਆਂ ਵਿਧਾਇਕਾ ਨੇ ਕਿਹਾ ਹਲਕੇ ਦੇ ਲੋਕਾਂ ਵਲੋਂ ਪੰਚਾਇਤੀ ਚੋਣਾਂ ਦੌਰਾਨ ਦਿਖਾਈ ਭਾਈਚਾਰਕ ਸਾਂਝ ਮਿਸਾਲ ਬਣੀ ਹੈ।
ਅੱਜ ਪਿੰਡ ਖਿਜ਼ਰਾਬਾਦ ਦੀ ਉੱਪਰਲੀ ਪੱਤੀ ਦੀ ਸਣੇ ਹੋਰਨਾਂ ਪੰਚਾਇਤਾਂ ਨਾਲ ਮੁਲਾਕਾਤ ਕਰਨ ਉਪਰੰਤ ਅਨਮੋਲ ਗਗਨ ਮਾਨ ਨੇ ਕਿਹਾ ਕਿ ਹਲਕੇ ਦੇ ਪਿੰਡ ਪਿਛਲੀਆਂ ਸਰਕਾਰਾਂ ਸਮੇਂ ਅਣਗੌਲੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਵਲੋਂ ਪੰਜਾਬ ਦਾ ਆਰਡੀਐੱਫ ਤੇ ਹੋਰ ਸਕੀਮਾਂ ਦੇ ਪੈਸੇ ਰੋਕੇ ਹੋਣ ਦੇ ਬਾਵਜੂਦ ‘ਆਪ’ ਸਰਕਾਰ ਹਲਕੇ ਦੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸੇ ਦੌਰਾਨ ਖਿਜ਼ਰਾਬਾਦ ਦੀ ਉੱਪਰਲੀ ਪੱਤੀ ਦੀ ਪੰਚਾਇਤ ਨੇ ‘ਆਪ’ ਆਗੂ ਰਾਣਾ ਕੁਸ਼ਲਪਾਲ ਅਤੇ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਇਕ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕੀਤੀ। ਸਰਪੰਚ ਰਾਣਾ ਨਿਰਪਾਲ ਸਿੰਘ ਅਤੇ ਪਿੰਡ ਦੇ ਅੱਠ ਪੰਚਾਇਤ ਮੈਂਬਰਾਂ ਅਨਮੋਲ ਗਗਨ ਮਾਨ ਤੋਂ ਪਿੰਡ ਦੇ ਵਿਕਾਸ ਲਈ ਸਹਿਯੋਗ ਦੀ ਮੰਗ ਕੀਤੀ। ਇਸੇ ਦੌਰਾਨ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕੀਤੀ।