For the best experience, open
https://m.punjabitribuneonline.com
on your mobile browser.
Advertisement

ਪਿੰਡ ਬਿੱਕੋਂ ਦੀ ਆਬਾਦੀ ਨੇੜੇ ਖੁੱਲ੍ਹੇ ਡੰਪ ਤੋਂ ਪਿੰਡ ਵਾਸੀ ਖਫ਼ਾ

08:49 AM May 24, 2024 IST
ਪਿੰਡ ਬਿੱਕੋਂ ਦੀ ਆਬਾਦੀ ਨੇੜੇ ਖੁੱਲ੍ਹੇ ਡੰਪ ਤੋਂ ਪਿੰਡ ਵਾਸੀ ਖਫ਼ਾ
ਪਿੰਡ ਬਿੱਕੋਂ ਵਿੱਚ ਕੱਚੀ ਜਗ੍ਹਾ ਵਿੱਚ ਜੇਸੀਬੀ ਮਸ਼ੀਨ ਨਾਲ ਟਰਾਲੇ ਵਿੱਚੋਂ ਪੈੱਟਕੋਕ ਉਤਾਰਦੇ ਹੋਏ ਕਾਮੇ।
Advertisement

ਜਗਮੋਹਨ ਸਿੰਘ
ਘਨੌਲੀ, 23 ਮਈ
ਪ੍ਰਦੂਸ਼ਣ ਵਿਭਾਗ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਇੰਦਰਪੁਰਾ ਅਤੇ ਸਰਸਾ ਨੰਗਲ ਨੇੜੇ ਖੁੱਲ੍ਹੇ ਪੱੈਟਕੋਕ ਦੇ ਡੰਪਾਂ ਨੂੰ ਚੁਕਵਾਇਆਂ ਬਹੁਤਾ ਸਮਾਂ ਵੀ ਨਹੀਂ ਹੋਇਆ ਕਿ ਹੁਣ ਪਿੰਡ ਬਿੱਕੋਂ ਵਿੱਚ ਹਰਿਆਣੇ ਦੇ ਇੱਕ ਵਿਅਕਤੀ ਨੇ ਪੈੱਟਕੋਕ ਦਾ ਡੰਪ ਖੋਲ੍ਹ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੰਪ ਨੇੜਲੇ ਘਰਾਂ ਦੇ ਵਸਨੀਕਾਂ ਕਮਲਜੀਤ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ ਤੇ ਪ੍ਰਿਥੀ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਤੋਂ ਭਾਰੀ ਗਿਣਤੀ ਵਿੱਚ ਪੈੱਟਕੋਟ ਦੇ ਭਰੇ ਟਰਾਲੇ ਆ ਕੇ ਉਨ੍ਹਾਂ ਘਰਾਂ ਦੇ ਪਿਛਲੇ ਪਾਸੇ ਇੱਕ ਨਾਮੀ ਟਰਾਂਸਪੋਰਟਰ ਦੀ ਜ਼ਮੀਨ ਵਿੱਚ ਖੜ੍ਹਨੇ ਸ਼ੁਰੂ ਹੋ ਗਏ ਹਨ ਅਤੇ ਹਰਿਆਣੇ ਦੇ ਇੱਕ ਵਿਅਕਤੀ ਨੇ ਇਨ੍ਹਾਂ ਟਰਾਲਿਆਂ ਵਿੱਚ ਜੇਸੀਬੀ ਮਸ਼ੀਨ ਦੀ ਮੱਦਦ ਨਾਲ ਪੈੱਟਕੋਕ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨੇੜੇ ਟਰਾਂਸਪੋਰਟਰ ਦੇ ਖੇਤਾਂ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪੈੱਟਕੋਕ ਲੋਕਾਂ ਦੀ ਸਿਹਤ ਲਈ ਖਤਰਨਾਕ ਹੋਣ ਕਾਰਨ ਕੁੱਝ ਸਮਾਂ ਪਹਿਲਾਂ ਹੀ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਇੰਦਰਪੁਰਾ ਪਿੰਡ ਨੇੜਿਉਂ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਸਰਸਾ ਨੰਗਲ ਨੇੜਿਉਂ ਪੈਟਕੋਕ ਦੇ ਡੰਪ ਬੰਦ ਕਰਵਾਏ ਹਨ। ਪਿੰਡ ਵਾਸੀਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਜੇਕਰ ਇਹ ਡੰਪ ਇਸ ਜਗ੍ਹਾ ਵਿੱਚ ਖੁੱਲ੍ਹ ਗਿਆ ਤਾਂ ਸਮੁੱਚੇ ਪਿੰਡ ਦੇ ਵਸਨੀਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਦੂਸ਼ਣ ਵਿਭਾਗ ਨੇ ਇਹ ਡੰਪ ਇੱਥੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਤਾਂ ਸਮੁੱਚੇ ਪਿੰਡ ਵਾਸੀਆਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਵੀ ਲਈ ਜਾਵੇਗੀ।
ਜਦੋਂ ਇਸ ਸਬੰਧੀ ਡੰਪ ਦੇ ਮਾਲਕ ਅਮੋਦ ਮਲਿਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪ੍ਰਦੂਸ਼ਣ ਵਿਭਾਗ ਦੀ ਬਕਾਇਦਾ ਪਰਮਿਸ਼ਨ ਹੈ। ਕੱਚੇ ਖੇਤਾਂ ਵਿੱਚ ਤੇ ਘਰਾਂ ਦੀ ਆਬਾਦੀ ਨੇੜੇ ਖੋਲ੍ਹੇ ਜਾ ਰਹੇ ਡੰਪ ਦੇ ਪ੍ਰਦੂਸ਼ਣ ਕਾਰਨ ਨੇੜਲੇ ਘਰਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਆਬਾਦੀ ਵਾਲੇ ਪਾਸੇ ਟੀਨਾਂ ਖੜ੍ਹੀਆਂ ਕਰ ਕੇ ਪ੍ਰਦੂਸ਼ਣ ਰੋਕ ਦਿੱਤਾ ਜਾਵੇਗਾ। ਜਦੋਂ ਇਸ ਸਬੰਧੀ ਪ੍ਰਦੂਸ਼ਣ ਵਿਭਾਗ ਰੂਪਨਗਰ ਦੀ ਐਕਸੀਅਨ ਅਨੁਰਾਧਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×