For the best experience, open
https://m.punjabitribuneonline.com
on your mobile browser.
Advertisement

ਬਿੱਕੋਂ ਵਿੱਚ ਪੈਟਕੋਕ ਉਤਾਰਨ ਤੋਂ ਪਿੰਡ ਵਾਸੀ ਖਫ਼ਾ

11:47 AM May 27, 2024 IST
ਬਿੱਕੋਂ ਵਿੱਚ ਪੈਟਕੋਕ ਉਤਾਰਨ ਤੋਂ ਪਿੰਡ ਵਾਸੀ ਖਫ਼ਾ
ਪਿੰਡ ਬਿੱਕੋਂ ਵਿੱਚ ਰਿਹਾਇਸ਼ੀ ਘਰਾਂ ਨੇੜੇ ਸੁੱਟਿਆ ਪੈਟਕੋਕ ਦਿਖਾਉਂਦੇ ਹੋਏ ਪਿੰਡ ਵਾਸੀ।
Advertisement

ਜਗਮੋਹਨ ਸਿੰਘ
ਘਨੌਲੀ, 26 ਮਈ
ਪਿੰਡ ਬਿੱਕੋਂ ਵਿੱਚ ਰਿਹਾਇਸ਼ੀ ਘਰਾਂ ਨੇੜੇ ਉਤਾਰੇ ਜਾ ਰਹੇ ਪੈਟਕੋਕ ਤੋਂ ਖ਼ਫਾ ਹੋਏ ਪਿੰਡ ਵਾਸੀਆਂ ਨੇ ਸਮੱਸਿਆ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਭਲਕੇ ਸੜਕ ਜਾਮ ਕਰ ਕੇ ਰੋਸ ਪ੍ਰਗਟ ਕਰਨ ਦੀ ਚਿਤਾਵਨੀ ਦਿੱਤੀ ਹੈ। ਅੱਜ ਮੀਡੀਆ ਨੂੰ ਮੌਕੇ ’ਤੇ ਟਰਾਲਿਆਂ ਵਿੱਚੋਂ ਉਤਾਰਿਆ ਜਾ ਰਿਹਾ ਪੈਟਕੋਕ ਦਿਖਾਉਂਦਿਆਂ ਨੇੜਲੇ ਘਰਾਂ ਦੇ ਵਸਨੀਕਾਂ ਅਮਰੀਕ ਸਿੰਘ, ਹਰਦੀਪ ਸਿੰਘ, ਗੁਰਜੀਤ ਸਿੰਘ, ਮਾਨ ਸਿੰਘ, ਸਰਵਣ ਸਿੰਘ, ਕੁਲਵੰਤ ਸਿੰਘ, ਪਾਲ ਸਿੰਘ, ਜਸਵੰਤ ਕੌਰ, ਸਿਮਰਨਜੀਤ ਕੌਰ, ਬਲਵਿੰਦਰ ਕੌਰ, ਗੁਰਵਿੰਦਰ ਕੌਰ ਤੇ ਜਗਦੀਸ਼ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਨੇੜੇ ਹਰਿਆਣਾ ਦੇ ਇੱਕ ਵਿਅਕਤੀ ਨੇ ਪੈਟਕੋਕ ਦਾ ਡੰਪ ਖੋਲ ਲਿਆ ਹੈ। ਉਨ੍ਹਾਂ ਕਿਹਾ ਕਿ ਡੰਪ ਮਾਲਕ ਨਾ ਤਾਂ ਉਨ੍ਹਾਂ ਨੂੰ ਕਿਸੇ ਵੀ ਵਿਭਾਗ ਵੱਲੋਂ ਮਿਲਿਆ ਕੋਈ ਮਨਜ਼ੂਰੀ ਪੱਤਰ ਦਿਖਾ ਰਿਹਾ ਹੈ ਅਤੇ ਨਾ ਹੀ ਉਹ ਇੱਥੇ ਪੈਟਕੋਕ ਉਤਾਰਨ ਦਾ ਕੰਮ ਬੰਦ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਸਬੰਧ ਵਿੱਚ ਪੁਲੀਸ ਨੂੰ ਵੀ ਫਰਿਆਦਾਂ ਕਰ ਚੁੱਕੇ ਹਨ ਅਤੇ ਬੀਤੀ ਸ਼ਾਮ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੂੰ ਮਿਲ ਕੇ ਆਪਣੀ ਸਮੱਸਿਆ ਦੇ ਹੱਲ ਸਬੰਧੀ ਅਪੀਲ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਘਨੌਲੀ ਪੁਲੀਸ ਚੌਕੀ ਦੇ ਇੰਚਾਰਜ ਉਨ੍ਹਾਂ ਦੇ ਸਾਹਮਣੇ ਖੁਦ ਤਿੰਨ ਵਾਰ ਆ ਕੇ ਡੰਪ ਮਾਲਕਾਂ ਨੂੰ ਸਬੰਧਤ ਵਿਭਾਗਾਂ ਦੀ ਪ੍ਰਵਾਨਗੀ ਤੋਂ ਬਿਨਾਂ ਇਸ ਜ਼ਮੀਨ ਵਿੱਚ ਡੰਪ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਗਤੀਵਿਧੀ ਨਾ ਕਰਨ ਤੋਂ ਰੋਕ ਕੇ ਗਏ ਸਨ, ਪਰ ਸਬੰਧਤ ਮਾਲਕ ਪੁਲੀਸ ਦੇ ਵਾਪਸ ਪਰਤਦਿਆਂ ਹੀ ਮੁੜ ਤੋਂ ਪੈਟਕੋਕ ਉਤਾਰਨਾ ਸ਼ੁਰੂ ਕਰਵਾ ਦਿੰਦਾ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਰਾਤ ਤੱਕ ਉਨ੍ਹਾਂ ਦੇ ਪਿੰਡ ਦੇ ਰਿਹਾਇਸ਼ੀ ਘਰਾਂ ਦੇ ਨੇੜੇ ਪੈਟਕੋਕ ਉਤਰਨਾ ਬੰਦ ਨਾ ਹੋਇਆ ਤਾਂ ਉਹ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ।

Advertisement

ਡੰਪ ਮਾਲਕ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਐੱਸਐੱਚਓ

ਜਦੋਂ ਇਸ ਸਬੰਧੀ ਐੱਸਐੱਚਓ ਦੀਪਇੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪੈਟਕੋਕ ਉਤਾਰ ਰਹੇ ਵਿਅਕਤੀਆਂ ਨੂੰ ਕਈ ਵਾਰ ਰੋਕਿਆ ਜਾ ਚੁੱਕਿਆ ਹੈ ਪਰ ਉਹ ਜੇਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਸਬੰਧਤ ਡੰਪ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×