ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਂਡੂਆਂ ਨੇ ਦੱਬ ਕੇ ਪਾਈਆਂ ਵੋਟਾਂ

10:29 AM May 27, 2024 IST
ਚੋਣ ਅਧਿਕਾਰੀ ਸਟਰਾਂਗ ਰੂਮ ਨੂੰ ਸੀਲ ਕਰਦੇ ਹੋਏ। ਫੋਟੋ: ਕੁਲਵਿੰਦਰ ਕੌਰ

ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 26 ਮਈ
ਹਰਿਆਣਾ ਦੇ ਇਸ ਵੱਡੇ ਸ਼ਹਿਰ ਦੇ ਵੋਟਰਾਂ ਨੇ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪਾਉਣ ਪ੍ਰਤੀ ਘੱਟ ਰੁਚੀ ਦਿਖਾਈ ਹੈ, ਜਦੋਂਕਿ ਇਸੇ ਜ਼ਿਲ੍ਹੇ ਦੇ ਪੇਂਡੂ ਵੋਟਰਾਂ ਨੇ ਵੋਟਾਂ ਪਾਉਣ ’ਚ ਖਾਸਾ ਉਤਸ਼ਾਹ ਦਿਖਾਇਆ। ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਬੜਖਲ੍ਹ, ਐੱਨਆਈਟੀ ਫਰੀਦਾਬਾਦ, ਫਰੀਦਾਬਾਦ ਓਲਡ ਤੇ ਤਿਗਾਂਵ ਵਿਧਾਨ ਸਭਾ ਵਿੱਚ ਵੋਟਰ ਬੂਥਾਂ ਵੱਲ ਘੱਟ ਪਾਏ ਗਏ। ਜਦੋਂਕਿ ਫਰੀਦਾਬਾਦ ਲੋਕ ਸਭਾ ਹਲਕੇ ਦੇ ਪੇਂਡੂ ਖੇਤਰਾਂ ਪਲਵਲ, ਹਥੀਨ, ਪ੍ਰਿਥਲਾ ਤੇ ਹੋਡਲ ਵਿੱਚ ਪੋਲਿੰਗ ਦੀ ਪ੍ਰਤੀਸ਼ਤਤਾ ਵੱਧ ਹੈ। ਇਸ ਪੋਲਿੰਗ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਹਾਰ-ਜਿੱਤ ਦਾ ਅੰਤਰ ਘੱਟ ਹੋ ਸਕਦਾ ਹੈ। ਮੁਸਲਮਾਨ ਖੇਤਰ ਹਥੀਨ ਵੱਧ ਵੋਟਾਂ ਪੈਣ ਨੂੰ ਸਿਆਸੀ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ।
ਸਰਕਾਰੀ ਅਧਿਕਾਰੀਆਂ ਵੱਲੋਂ ਬੀਤੀ ਦੇਰ ਰਾਤ ਜਾਰੀ ਅੰਕੜਿਆਂ ਮੁਤਾਬਕ ਫਰੀਦਾਬਾਦ ਲੋਕ ਸਭਾ ਹਲਕੇ ਵਿੱਚ ਕਰੀਬ 60.2 ਫੀਸਦੀ ਵੋਟਿੰਗ ਹੋਈ ਹੈ। ਇਨ੍ਹਾਂ ਵਿੱਚ ਹਥੀਨ ਵਿਧਾਨ ਸਭਾ ਹਲਕਾ ਸਭ ਤੋਂ ਅੱਗੇ ਰਿਹਾ, ਜਿੱਥੇ 70.1 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਦੇ ਨਾਲ ਹੀ ਬੜਖਲ੍ਹ ਵਿਧਾਨ ਸਭਾ ਹਲਕੇ ਵਿੱਚ 52.6 ਫੀਸਦ, ਬੱਲਭਗੜ੍ਹ ਵਿੱਚ 53.1 ਫੀਸਦ, ਫਰੀਦਾਬਾਦ ਵਿੱਚ 55.5 ਫੀਸਦ, ਫਰੀਦਾਬਾਦ ਐੱਨਆਈਟੀ ਵਿੱਚ 58.2 ਫੀਸਦੀ, ਹੋਡਲ (ਐੱਸਸੀ) ਵਿੱਚ 67.4 ਫੀਸਦੀ, ਪਲਵਲ ਵਿੱਚ 65.4 ਫੀਸਦੀ, ਪ੍ਰਿਥਲਾ ਵਿੱਚ 67.8 ਫੀਸਦੀ ਅਤੇ ਤਿਗਾਂਵ ਵਿਧਾਨ ਸਭਾ ਵਿੱਚ 58.5 ਫੀਸਦੀ ਵੋਟਾਂ ਪਈਆਂ ਹਨ। ਇਸ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਵਿਕਰਮ ਸਿੰਘ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸਟਰਾਂਗ ਰੂਮ ਵਿੱਚ ਈਵੀਐੱਮਸੀਯੂ, ਬੀਯੂ ਅਤੇ ਵੀਵੀਪੀਏਟੀ ਨੂੰ ਸੀਲ ਕੀਤਾ ਗਿਆ।

Advertisement

Advertisement
Advertisement