ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ੍ਰਾਮ ਪੰਚਾਇਤ ਚੋਣਾਂ Live: ਬਠਿੰਡਾ ਵਿੱਚ ਆਪ ਦੇ ਜਿਲ੍ਹਾ ਪ੍ਰਧਾਨ ਦੀ ਗੱਡੀ ਦੀ ਭੰਨ ਤੋੜ

01:21 PM Oct 15, 2024 IST

 

Advertisement

ਬਠਿੰਡਾ ਜ਼ਿਲ੍ਹੇ ਦੇ ਪਿੰਡ ਅਕਾਲੀਆਂ ਕਲਾਂ ਵਿਚ ਪੰਚਾਇਤ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਦੇ ਗੋਨਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਸਵਿਫਟ ਗੱਡੀ ਦੀ ਗੁੰਡਾ ਅਨਸਰਾਂ ਵੱਲੋਂ ਤੇਜ਼ ਹਥਿਆਰਾਂ ਨਾਲ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮਲੇ ਨੂੰ ਵੋਟਾਂ ਨਾਲ ਜੋੜ ਦੇਖਿਆ ਜਾ ਰਿਹਾ ਹੈ। ਪੀੜਤ ਹਰਪ੍ਰੀਤ ਸਿੰਘ ਨੇ ਦੱਸਿਆ ਉਹ ਟਰੱਕ ਯੂਨੀਅਨ ਗੋਨਿਆਣਾ ਦਾ ਪ੍ਰਧਾਨ ਹੈ। ਉਨਾਂ ਦਾ ਪਰਿਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਲਾ ਸਿੰਘ ਦੇ ਹੱਕ ਵਿਚ ਮਦਦ ਕਰ ਰਹੇ।

ਅੱਜ ਕ਼ਰੀਬ 11.30 ਵਜੇ  ਕੁਝ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਹਮਲਾ ਕਰਿਦਆਂ ਗੱਡੀ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ,  ਇਸ ਦੌਰਾਨ ਮੇਰੇ ਭਰਾ ਨੇ ਭੱਜ ਕਿ ਅਪਣੀ ਜਾਨ ਬਚਾਈ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਮੁੱਖ ਇਲੈਕਸ਼ਨ ਕਮਿਸ਼ਨ ਪੰਜਾਬ ਅਤੇ ਚੋਣ ਕਮਿਸ਼ਨਰ ਬਠਿੰਡਾ ਨੂੰ ਹਿੰਸਾ ਦੇ ਵੇਰਵੇ ਭੇਜ ਦਿੱਤੇ ਹਨ। ਥਾਣਾ ਨੇਹੀਆਂ ਵਾਲਾ ਮੁਖੀ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮਨੋਜ ਸ਼ਰਮਾ/ਬਠਿੰਡਾ

Advertisement

--------------------------------------------------------------------------------------------------------

ਚੋਣ ਡਿਊਟੀ ਦੇਣ ਆਏ ਅਧਿਆਪਕ ਦੀ ਮੌਤ

ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿਖੇ ਪੰਚਾਇਤੀ ਚੋਣਾਂ ਲਈ ਡਿਊਟੀ ’ਤੇ ਪੁੱਜੇ ਸਕੂਲ ਅਧਿਆਪਕ ਅਰਮਿੰਦਰ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿੰਡ ਧੁਦਿਆਲ (ਜਲੰਧਰ) ਦੇ ਸਕੂਲ ਵਿੱਚ ਪੜ੍ਹਾਉਂਦਾ ਸੀ ਅਤੇ ਫਾਜ਼ਲਿਕਾ ਜ਼ਿਲ੍ਹੇ ਦਾ ਵਸਨੀਕ ਸੀ।  ਹਤਿੰਦਰ ਮਹਿਤਾ/ ਜਲੰਧਰ

--------------------------------------------------------------------------------------------------------

ਢੋਲੀ ਸਮੇਤ ਜੱਦੀ ਪਿੰਡ ਵੋਟ ਪਾਉਣ ਪੁੱਜਿਆ ਪਰਿਵਾਰ

ਹੁਣ ਲੁਧਿਆਣਾ ਜਿਲ੍ਹੇ ਦੇ ਪਿੰਡ ਜਗੇੜਾ ਦਾ ਵਸਨੀਕ ਗੁਰਜੰਟ ਸਿੰਘ ਜੰਟਾ ਦਾੜ੍ਹੀ ਵਾਲਾ ਜਦੋਂ ਆਪਣੇ ਪਰਿਵਾਰ ਸਮੇਤ ਢੋਲ੍ਹ ਢਮੱਕੇ ਨਾਲ ਵੀਹ ਕਿਲੋਮੀਟਰ ਦੂਰ ਸਥਿਤ ਆਪਣੇ ਜੱਦੀ ਪਿੰਡ ਵਜੀਦਗੜ੍ਹ ਰੋਹਣੋਂ ਜਾ ਕੇ ਵੋਟ ਪਾਉਣ ਲਈ ਪੁੱਜਿਆ ਤਾਂ ਲੋਕੀਂ ਖੜ੍ਹ-ਖੜ੍ਹ ਦੇਖਣ ਲੱਗੇ। ਜਗੇੜਾ ਪੁਲ ਕੋਲ ਹੀ ਖੇਤਾਂ ਵਿੱਚ ਆਪਣੀ ਛੋਟੀ ਜਿਹੀ ਦਾੜ੍ਹੀ ਮੁੱਛਾਂ ਦੇ ਕੁੰਡਲ ਪਾਉਣ ਵਾਲੀ ਦੁਕਾਨ ਨਾਲ ਨੌਜਵਾਨਾਂ ਵਿੱਚ ਹਰਮਨ ਪਿਆਰਾ ਹੋਇਆ ਹੋਇਆ ਜੰਟਾਂ ਜਦੋਂ ਆਪਣੇ ਪਿੰਡ ਦੇ ਪੋਲਿੰਗ ਬੂਥ ਵਿਖੇ ਪਹੁੰਚਿਆ ਤਾਂ ਪਿੰਡ ਵਾਸੀਆਂ ਵੱਲੋਂ ਉਸਦਾ ਵਿਸ਼ੇਸ ਸਨਮਾਨ ਕੀਤਾ ਗਿਆ। ਨੌਜਵਾਨ ਜੰਟਾ ਨੇ ਦੱਸਿਆ ਕਿ ਹੁਣ ਉਹ ਪੱਕੇ ਤੌਰ ’ਤੇ ਜਗੇੜਾ ਵਿਖੇ ਰਹਿਣ ਲੱਗ ਗਿਆ ਹੈ ਇਸ ਲਈ ਹੁਣ ਆਪਣੀ ਵੋਟ ਵਜੀਦਗੜ੍ਹ ਰੋਹਨੋਂ ਤੋਂ ਕਟਵਾ ਲਵੇਗਾ ਅੱਜ ਉਹ ਇਥੇ ਆਖ਼ਰੀ ਵਾਰ ਵੋਟ ਪਾਉਣ ਪੁੱਜਿਆ ਹੈ।

ਉਸ ਨੇ ਦਾਅਵਾ ਕੀਤਾ ਕਿ ਉਹ ਕਿਸੇ ਪਾਰਟੀ ਵਿਸ਼ੇਸ ਨਾਲ ਸਬੰਧਤ ਨਹੀਂ ਹੈ ਪਰ ਲੋਕਤੰਤਰ ਵਿੱਚ ਵੋਟ ਦੇ ਹੱਕ ਦੀ ਅਹਿਮੀਅਤ ਨੂੰ ਪ੍ਰਗਟ ਕਰਨ ਲਈ ਢੋਲ ਦੀ ਥਾਪ ਨਾਲ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਵੋਟ ਪਾਉਣ ਆਇਆ ਹੈ। ਮਹੇਸ਼ ਸ਼ਰਮਾ/ਮੰਡੀ ਅਹਿਮਦਗੜ੍ਹ

 

ਸਮਰਾਲਾ ਦੇ ਪਿੰਡ ਦਿਆਲਪੁਰਾ ਵਿਚ 101 ਸਾਲ ਦੇ ਬਾਬੇ ਨੇ ਪਾਈ ਵੋਟ

ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕਿਆ ਹੈ। ਹਲਕੇ ਵਿਚ ਕੁੱਲ 198 ਪੰਚਾਇਤਾਂ ਹਨ ਜਿਨ੍ਹਾਂ ਵਿੱਚੋਂ 53 ਪੰਚਾਇਤਾਂ ਦੀ ਪਹਿਲਾਂ ਹੀ ਸਰਬ ਸੰਮਤੀ ਹੋ ਚੁੱਕੀ ਹੈ। ਬਾਕੀ ਰਹਿੰਦੀਆਂ 145 ਪੰਚਾਇਤਾਂ ਚੁਣਨ ਲਈ ਲੋਕਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 12 ਵਜੇ ਤੱਕ 30 ਪ੍ਰਤੀਸ਼ਤ ਦੇ ਕਰੀਬ ਵੋਟਾਂ ਭੁਗਤ ਚੁੱਕੀਆਂ ਹਨ। ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਜੱਦੀ ਪਿੰਡ ਦਿਆਲਪੁਰਾ ਵਿਖੇ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਡੀਪੀਐੱਸ ਬੱਤਰਾ/ਸਮਰਾਲਾ

--------------------------------------------------------------------------------------------------------------------------

ਪਿੰਡ ਖੁਆਸਪੁਰਾ 12 ਵਜੇ ਤੋਂ ਬਾਅਦ ਸ਼ੁਰੂ ਹੋਈ ਵੋਟਿੰਗ

ਬਸਪਾ ਸੰਸਥਾਪਕ ਬਾਬੂ ਕਾਂਸ਼ੀਰਾਮ ਦੇ ਪਿੰਡ ਖੁਆਸਪੁਰਾ ’ਚ ਮਹਿਲਾ ਰਾਖਵੇਂ ਸਰਪੰਚ ਦੀ ਚੋਣ ਦੀ ਚੋਣ ਪ੍ਰਕਿਰਿਆ ਦੌਰਾਨ ਵੋਟਾਂ ਪਾਉਣ ਲਈ ਵੋਟਰਾਂ ਨੂੰ ਲੰਮਾ ਇੰਤਜ਼ਾਰ ਕਰਨ ਪਿਆ ਹੈ। ਚੋਣ ਨਿਸ਼ਾਨ ਗਲਤ ਛਾਪੇ ਜਾਣ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਉਮੀਦਵਾਰ ਪਰਮਜੀਤ ਕੌਰ ਨੂੰ ਟਰੈਕਟਰ ਦੀ ਥਾਂ ਬਾਲਟੀ ਅਤੇ ਸਰਬਜੀਤ ਕੌਰ ਨੂੰ ਬਾਲਟੀ ਦੀ ਥਾਂ ਟਰੈਕਟਰ ਦਾ ਚੋਣ ਨਿਸ਼ਾਨ ਦਿੱਤਾ ਗਿਆ, ਜਿਸ ਕਾਰਨ ਬੈਲਟ ਪੈਪਰਾਂ ਦੀ ਛਪਾਈ ਫਿਰ ਤੋਂ ਕਰਵਾਈ ਗਈ। ਪਿੰਡ ਦੇ ਲਖਬੀਰ ਸਿੰਘ ਨੇ ਦੱਸਿਆ ਕਿ ਪ੍ਰੀਜ਼ਾਈਡਿੰਗ ਅਫਸਰ ਦੀ ਗਲਤੀ ਕਾਰਨ ਅਜਿਹਾ ਹੋਇਆ ਹੈ।ਜਗਮੋਹਨ ਸਿੰਘ/ਰੂਪਨਗਰ

--------------------------------------------------------------------------------------------------------------------------

ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਨੇ ਪਾਈ ਵੋਟ

 

ਪੰਚਾਇਤੀ ਚੋਣਾਂ ਵਿੱਚ ਭਦੌੜ ਤੋਂ ਆਪ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਵੋਟ ਪਾਈ ਗਈ ਹੈ। ਉਹਨਾਂ ਆਪਣੇ ਪਿੰਡ ਉਗੋਕੇ ਦੇ ਪੋਲਿੰਗ ਬੂਥ ’ਤੇ ਪਹੁੰਚਣ ਮੌਕੇ ਉਹਨਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਵਿਧਾਇਕ ਉਗੋਕੇ ਨੇ ਕਿਹਾ ਕਿ ਸਭ ਲੋਕਤੰਤਰ ਵਿਚ ਹਰ ਯੋਗ ਵਿਅਕਤੀ ਨੂੰ ਚੋਣਾਂ ਵਿਚ ਖੜ੍ਹੇ ਹੋਣ ਦਾ ਹੱਕ ਹੈ ਅਤੇ ਵੋਟਾਂ ਦਾ ਅਮਲ ਸ਼ਾਂਤੀ ਪੂਰਵਕ ਤਰੀਕੇ ਨਾਲ ਜਾਰੀ ਹੈ। ਰੋਹਿਤ ਗੋਇਲ/ਪੱਖੋ ਕੈਂਚੀਆਂ

 

 

--------------------------------------------------------------------------------------------------------------------------

ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕ ਬੀਬਾ ਬਲਜਿੰਦਰ ਕੌਰ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ

ਪੰਚਾਇਤੀ ਚੋਣਾਂ ਚ ਅੱਜ ਜਿੱਥੇ ਆਮ ਲੋਕਾਂ ’ਚ ਵੋਟਾਂ ਪਾਉਣ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਓਥੇ ਵੱਡੇ ਸਿਆਸੀ ਆਗੂ ਵੀ ਆਪਣੀ ਵੋਟ ਪਾਉਂਦੇ ਦਿਖਾਈ ਦਿੱਤੇ ਇਸੇ ਲੜੀ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਆਪਣੇ ਮਾਤਾ, ਪਿਤਾ ਅਤੇ ਸਮੁੱਚੇ ਪਰਿਵਾਰ ਸਮੇਤ ਪਿੰਡ ਜਗਾ ਰਾਮ ਤੀਰਥ ਦੇ ਪੋਲਿੰਗ ਬੂਥ ਤੇ ਵੋਟ ਪਾਈ। ਓਹਨਾਂ ਗੱਲਬਾਤ ਦੌਰਾਨ ਦਾਅਵਾ ਕੀਤਾ ਪੰਜਾਬ ਚ ਅਮਨ ਸ਼ਾਂਤੀ ਨਾਲ ਸਮੁੱਚੀ ਚੋਣ ਪ੍ਰੀਕ੍ਰਿਆ ਚੱਲ ਰਹੀ ਹੈ। ਜਗਜੀਤ ਸਿੰਘ ਸਿੱਧੂ/ਤਲਵੰਡੀ ਸਾਬੋ

 

 

 

Advertisement