For the best experience, open
https://m.punjabitribuneonline.com
on your mobile browser.
Advertisement

ਪਿੰਡ ਪੱਧਰ ਦੇ ਆਗੂ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ: ਬੀਕੇਯੂ ਆਗੂ

08:08 AM Oct 05, 2024 IST
ਪਿੰਡ ਪੱਧਰ ਦੇ ਆਗੂ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ  ਬੀਕੇਯੂ ਆਗੂ
Advertisement

ਪੱਤਰ ਪ੍ਰੇਰਕ
ਪਾਇਲ, 4 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਪੰਚਾਇਤੀ ਚੋਣਾਂ ਬਾਰੇ ਬੀਕਿਯੂ ਏਕਤਾ ਉਗਰਾਹਾਂ ਦੀ ਪਹੁੰਚ ਬਾਰੇ ਦੱਸਦਿਆਂ ਕਿਹਾ ਕਿ ਸਾਡੀ ਜਥੇਬੰਦੀ ਦੇ ਪਿੰਡ ਪੱਧਰ ਦੇ ਆਗੂਆਂ ਸਮੇਤ ਕਿਸੇ ਵੀ ਪੱਧਰ ਦੇ ਆਗੂਆਂ ਨੂੰ ਇਨ੍ਹਾਂ ਚੋਣਾਂ ਵਿੱਚ ਸ਼ਾਮਲ ਹੋਣ, ਖੁਦ ਖੜ੍ਹਨ ਜਾਂ ਕਿਸੇ ਵੀ ਉਮੀਦਵਾਰ ਦੀ ਹਮਾਇਤ ਕਰਨ ਜਾਂ ਪ੍ਰਚਾਰ ਕਰਨ ਵਰਗੀਆਂ ਸਰਗਰਮੀਆਂ ਤੋਂ ਵਰਜਿਤ ਹਨ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦਾ ਉਦੇਸ਼ ਹੈ ਕਿ ਸਾਰੇ ਕਿਸਾਨ ਹਾਕਮਾਂ ਦੇ ਪਾੜ-ਪਾਊ ਹੱਲੇ ਦਾ ਸਾਹਮਣਾ ਕਰਦਿਆਂ ਇਕਜੁੱਟ ਰਹਿਣ, ਕਿਸਾਨ ਤਾਕਤ ਵਿੱਚ ਵੰਡੀਆਂ ਨਾ ਪੈਣ ਦੇਣ, ਪਿੰਡ ’ਚ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇ। ਆਗੂਆਂ ਨੇ ਕਿਹਾ ਕਿ 7 ਅਕਤੂਬਰ ਨੂੰ ਪਿੰਡ ਸਿਆੜ ਵਿੱਚ ਮੀਟਿੰਗ ਕਰਕੇ ਹੋਰ ਵਿਸਥਾਰ ਨਾਲ ਕਿਸਾਨੀ ਨੂੰ ਜਾਗਰੂਕ ਕੀਤਾ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement