ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਖਰਲ ਕਲਾਂ ਦੀ ਸੀਟ ਐੱਸਸੀ ਤੋਂ ਜਨਰਲ (ਮਹਿਲਾ) ’ਚ ਬਦਲੀ

08:45 AM Sep 28, 2024 IST

ਬਲਵਿੰਦਰ ਸਿੰਘ ਭੰਗੂ
ਭੋਗਪੁਰ, 27 ਸਤੰਬਰ
ਚੋਣ ਅਧਿਕਾਰੀਆਂ ਨੇ ਪੰਚਾਇਤੀ ਚੋਣਾਂ ਵਿੱਚ ਬਲਾਕ ਭੋਗਪੁਰ ਦੇ ਪਿੰਡ ਖਰਲ ਕਲਾਂ ਦੀ ਸੀਟ ਐੱਸਸੀ ਵਰਗ ਤੋਂ ਜਨਰਲ (ਮਹਿਲਾ) ਵਿੱਚ ਬਦਲ ਦਿੱਤੀ ਹੈ। ਪਿੰਡ ਵਾਸੀ ਸਰਵਨ ਸਿੰਘ ਪੁੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਕੁੱਝ ਅਫਸਰਾਂ ਨੇ ਪਿੰਡ ਦੀ ਸੀਟ ਐੱਸਸੀ ਵਰਗ ਲਈ ਰਾਖਵੀਂ ਰੱਖਣ ਦੀ ਕੋਸ਼ਿਸ਼ ਕੀਤੀ ਜਦਕਿ ਰੋਟੇਸ਼ਨ ਅਨੁਸਾਰ ਇਹ ਜਨਰਲ ਵਰਗ ਦੀ ਬਣਦੀ ਸੀ। ਇਸ ਤਹਿਤ ਉਨ੍ਹਾਂ ਚੋਣ ਕਮਿਸ਼ਨ, ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਦਰਖ਼ਾਸਤਾਂ ਭੇਜ ਕੇ ਇਸ ਬਾਰੇ ਜਾਣੂ ਕਰਵਾਇਆ। ਇਸ ਮਗਰੋਂ ਸਬੰਧਤ ਸਰਕਾਰੀ ਚੋਣ ਅਧਿਕਾਰੀਆਂ ਨੇ ਪਿੰਡ ਦੇ ਸਰਪੰਚ ਦਾ ਅਹੁਦਾ ਜਨਰਲ (ਮਹਿਲਾ) ਦੀ ਝੋਲੀ ਵਿੱਚ ਪਾ ਦਿੱਤਾ ਹੈ। ‘ਆਪ’ ਆਗੂ ਜੀਤ ਲਾਲ ਭੱਟੀ ਨੇ ਕਿਹਾ ਕਿ ਬਲਾਕ ਭੋਗਪੁਰ ਦੇ ਪਿੰਡਾਂ ਦੀਆਂ ਪੰਚਾਇਤਾਂ ਚੋਣਾਂ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਕੀਤੀ ਗਈ।

Advertisement

Advertisement