For the best experience, open
https://m.punjabitribuneonline.com
on your mobile browser.
Advertisement

ਵਿਕਰਮਜੀਤ ਚੌਧਰੀ ਨੇ ਮੁੜ ਲਗਾਏ ਦੋਸ਼

08:50 AM Apr 26, 2024 IST
ਵਿਕਰਮਜੀਤ ਚੌਧਰੀ ਨੇ ਮੁੜ ਲਗਾਏ ਦੋਸ਼
Advertisement

ਪੱਤਰ ਪ੍ਰੇਰਕ
ਫਿਲੌਰ, 25 ਅਪਰੈਲ
ਹਲਕਾ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ’ਚੋਂ ਮੁਅੱਤਲ ਕਰਨ ਉਪਰੰਤ ਉਨ੍ਹਾਂ ਮੁੜ ਪਹਿਲਾਂ ਵਾਲੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ, ਪਟਿਆਲਾ, ਬਠਿੰਡਾ, ਫਰੀਦਕੋਟ, ਸੰਗਰੂਰ ਤੋਂ ਅਜਿਹੇ ਉਮੀਦਵਾਰਾਂ ਨੂੰ ਟਿਕਟ ਦਿੱਤੇ ਗਏ ਹਨ ਜਿਹੜੇ ਕਿਸੇ ਵੇਲੇ ਕਾਂਗਰਸ ਖ਼ਿਲਾਫ਼ ਚੋਣ ਲੜ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਚੰਨੀ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਸੀ ਕਿਉਂਕਿ ਉਹ ਵੀ ਕਾਂਗਰਸ ਦੇ ਖ਼ਿਲਾਫ਼ ਹੀ ਚੋਣ ਲੜ ਕੇ ਪਹਿਲੀ ਵਾਰ ਜਿੱਤੇ ਸਨ ਤੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਬਣੇ ਸਨ। ਮੁੱਖ ਮੰਤਰੀ ਹੁੰਦਿਆਂ ਉਹ ਦੋ ਸੀਟਾਂ ਤੋਂ ਚੋਣ ਹਾਰ ਗਏ ਸਨ। ਅਜਿਹੇ ਵਿਅਕਤੀ ਨੂੰ ਜਲੰਧਰ ਤੋਂ ਟਿਕਟ ਨਹੀਂ ਦੇਣੀ ਚਾਹੀਦੀ ਸੀ। ­

Advertisement

Advertisement
Author Image

sukhwinder singh

View all posts

Advertisement
Advertisement
×