ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਜੈ ਰੂਪਾਨੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਨਤਮਸਤਕ

10:35 PM Jun 23, 2023 IST

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 5 ਜੂਨ

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਅੱਜ ਚਾਂਦਨੀ ਚੌਕ ਸਥਿਤ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਨਤਮਸਤਕ ਹੋਏ। ਉਨ੍ਹਾਂ ਹੋਰ ਆਗੂਆਂ ਸਮੇਤ ਇਤਿਹਾਸਕ ਸ੍ਰੀ ਗੌਰੀ ਸ਼ੰਕਰ ਮੰਦਰ, ਸ੍ਰੀ ਜੈਨ ਲਾਲ ਮੰਦਰ ਵਿੱਚ ਵੀ ਮੱਥਾ ਟੇਕਿਆ। ਇਸ ਤੋਂ ਪਹਿਲਾਂ ਵਿਜੈ ਰੂਪਾਨੀ ਨੇ ਪ੍ਰਸਿੱਧ ਹਾਸਰਸ ਕਵੀ ਸੁਰਿੰਦਰ ਸ਼ਰਮਾ, ਰਾਮਲੀਲਾ ਕਮੇਟੀ ਦੇ ਜਨਰਲ ਸਕੱਤਰ ਧੀਰਜ ਧਰ ਅਤੇ ਦਿੱਲੀ ਜੈਨ ਸਮਾਜ ਦੇ ਚੱਕਰੇਸ਼ ਜੈਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੁਸਤਕ ਭੇਟ ਕਰਕੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਵੀ ਚਰਚਾ ਕੀਤੀ। ਇਸ ਮੌਕੇ ਸੰਸਦ ਮੈਂਬਰ ਡਾ. ਹਰਸ਼ਵਰਧਨ, ਸੂਬਾ ਜਨਰਲ ਸਕੱਤਰ ਦਿਨੇਸ਼ ਪ੍ਰਤਾਪ ਸਿੰਘ, ਚਾਂਦਨੀ ਚੌਂਕ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਹਾਜ਼ਰ ਸਨ। ਵਿਜੈ ਰੂਪਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਮਾਜ ਦੇ ਵਿਕਾਸ ਲਈ ਸਮਾਜਿਕ ਯੋਜਨਾਵਾਂ ਨੂੰ ਮਾਧਿਅਮ ਬਣਾਇਆ ਹੈ। ਉਨ੍ਹਾਂ ‘ਸਵੱਛ ਭਾਰਤ’, ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਜਨ ਧਨ ਯੋਜਨਾ’, ‘ਆਯੁਸ਼ਮਨ ਭਾਰਤ ਯੋਜਨਾ’ ਅਤੇ ਕਈ ਹੋਰ ਮੁਹਿੰਮਾਂ ਨੂੰ ਮਾਨਤਾ ਦਿੱਤੀ ਹੈ। ਮੋਦੀ ਸਰਕਾਰ ਨੇ ਕਈ ਯੋਜਨਾਵਾਂ ਲਿਆ ਕੇ ਦਿੱਲੀ ਦੀ ਨੁਹਾਰ ਬਦਲੀ ਹੈ।

Advertisement

Advertisement
Advertisement