For the best experience, open
https://m.punjabitribuneonline.com
on your mobile browser.
Advertisement

ਵਿਜੈ ਮਾਲਿਆ ਨੇ ਕਰਨਾਟਕ ਹਾਈ ਕੋਰਟ ਦਾ ਰੁਖ ਕੀਤਾ, ਬੈਂਕਾਂ ਤੋਂ ਲੋਨ ਰਿਕਵਰੀ ਖਾਤਿਆਂ ਦੀ ਮੰਗ ਕੀਤੀ

05:33 PM Feb 05, 2025 IST
ਵਿਜੈ ਮਾਲਿਆ ਨੇ ਕਰਨਾਟਕ ਹਾਈ ਕੋਰਟ ਦਾ ਰੁਖ ਕੀਤਾ  ਬੈਂਕਾਂ ਤੋਂ ਲੋਨ ਰਿਕਵਰੀ ਖਾਤਿਆਂ ਦੀ ਮੰਗ ਕੀਤੀ
Advertisement

ਬੰਗਲੁਰੂ, 5 ਜਨਵਰੀ

Advertisement

ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੇ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬੈਂਕਾਂ ਤੋਂ ਕਰਜ਼ਾ ਵਸੂਲੀ ਖਾਤਿਆਂ ਦੀ ਮੰਗ ਕੀਤੀ ਹੈ। ਮਾਲਿਆ ਦੇ ਵਕੀਲ ਸਾਜਨ ਪੂਵਈਆ ਮੁਤਾਬਕ 6,200 ਕਰੋੜ ਰੁਪਏ ਮੋੜੇ ਜਾਣੇ ਸਨ, ਪਰ 14,000 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਮਾਲਿਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਇਸ ਦੀ ਸੂਚਨਾ ਵਿੱਤ ਮੰਤਰੀ ਨੇ ਲੋਕ ਸਭਾ ਨੂੰ ਦਿੱਤੀ ਸੀ।

Advertisement

ਮਾਲਿਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਰਜ਼ਾ ਵਸੂਲੀ ਅਧਿਕਾਰੀ ਨੇ ਕਿਹਾ ਹੈ ਕਿ 10,200 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਵੇਂ ਕਰਜ਼ੇ ਦੀ ਪੂਰੀ ਰਕਮ ਕਲੀਅਰ ਹੋ ਚੁੱਕੀ ਹੈ ਪਰ ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ। ਇਸ ਲਈ ਬੈਂਕਾਂ ਨੂੰ ਵਸੂਲੀ ਕਰਜ਼ੇ ਦੀ ਰਕਮ ਦੀ ਸਟੇਟਮੈਂਟ ਦੇਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਮਾਲਿਆ ਦੀ ਪਟੀਸ਼ਨ ਦੇ ਆਧਾਰ ’ਤੇ ਜਸਟਿਸ ਆਰ ਦੇਵਦਾਸ ਦੀ ਅਗਵਾਈ ਵਾਲੀ ਹਾਈ ਕੋਰਟ ਦੀ ਬੈਂਚ ਨੇ ਬੈਂਕਾਂ ਅਤੇ ਕਰਜ਼ਾ ਵਸੂਲੀ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਮਾਲਿਆ ਇਸ ਸਮੇਂ ਲੰਡਨ ਵਿੱਚ ਰਹਿ ਰਿਹਾ ਹੈ ਅਤੇ ਕਥਿਤ ਕਰਜ਼ਾ ਡਿਫਾਲਟ ਲਈ ਭਾਰਤ ਸਰਕਾਰ ਵੱਲੋਂ ਉਸ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਤੋਂ ਪਹਿਲਾਂ 18 ਦਸੰਬਰ 2024 ਨੂੰ ਵਿਜੈ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਬੈਂਕਾਂ ਨੇ ਉਸ ਤੋਂ 6203 ਕਰੋੜ ਰੁਪਏ ਦੇ ਫੈਸਲੇ ਦੇ ਕਰਜ਼ੇ ਦੇ ਬਦਲੇ 14,131.60 ਕਰੋੜ ਰੁਪਏ ਵਸੂਲ ਕੀਤੇ ਹਨ ਪਰ ਉਹ ਆਰਥਿਕ ਅਪਰਾਧੀ ਬਣਿਆ ਹੋਇਆ ਹੈ। ਉਸ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਜਦੋਂ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਬੈਂਕ ਕਾਨੂੰਨੀ ਤੌਰ ’ਤੇ ਇਹ ਸਾਬਤ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਦੋ ਗੁਣਾ ਤੋਂ ਵੱਧ ਕਰਜ਼ਾ ਕਿਵੇਂ ਲਿਆ ਹੈ, ਉਹ ਰਾਹਤ ਦਾ ਹੱਕਦਾਰ ਹੈ। ਏਐੱਨਆਈ

Advertisement
Tags :
Author Image

Puneet Sharma

View all posts

Advertisement