ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਬਾਲਾ ਦੇ ਵਿਕਾਸ ਕਾਰਜਾਂ ਸਬੰਧੀ ਵਿੱਜ ਵੱਲੋਂ ਰਾਜਨਾਥ ਨਾਲ ਮੁਲਾਕਾਤ

05:46 PM Jun 15, 2025 IST
featuredImage featuredImage
ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਅਨਿਲ ਵਿੱਜ।

ਸਰਬਜੀਤ ਸਿੰਘ ਭੱਟੀ
ਅੰਬਾਲਾ, 15 ਜੂਨ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਵਿੱਜ ਨੇ ਅੰਬਾਲਾ ਛਾਉਣੀ ਵਿੱਚ ਕਈ ਅਹਿਮ ਵਿਕਾਸ ਪ੍ਰਾਜੈਕਟਾਂ ਦੀ ਮੰਗ ਰਾਜਨਾਥ ਸਿੰਘ ਕੋਲ ਰੱਖੀ।
ਸ੍ਰੀ ਵਿੱਜ ਨੇ ਰੱਖਿਆ ਮੰਤਰੀ ਕੋਲ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਦੇ ਵਿਸਥਾਰ ਲਈ ਫੌਜੀ ਜ਼ਮੀਨ, ਘਰੇਲੂ ਹਵਾਈ ਅੱਡੇ ਲਈ ਬੀ.ਸੀ. ਬਾਜ਼ਾਰ ਤੋਂ ਜੀ.ਟੀ. ਰੋਡ ਤੱਕ ਚਹੁੰਮਾਰਗੀ ਸੜਕ ਬਣਾਉਣ ਅਤੇ ਕੈਂਟ ਇਲਾਕੇ ਦੀਆਂ ਕਈ ਪੁਰਾਣੀਆਂ ਤੇ ਤੰਗ ਸੜਕਾਂ ਨੂੰ ਵਿਸਥਾਰ ਦੇਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਅੰਬਾਲਾ ਛਾਉਣੀ ਦੇ ਸਿਵਲ ਤੇ ਕੈਂਸਰ ਹਸਪਤਾਲ ਵਿੱਚ ਇਲਾਜ ਲਈ ਨਵਾਂ ਢਾਂਚਾ ਲੋੜੀਂਦਾ ਹੈ।

Advertisement

ਉਨ੍ਹਾਂ ਦੱਸਿਆ ਕਿ 9 ਮਈ 2022 ਨੂੰ ਇੱਥੇ ਅਟਲ ਕੈਂਸਰ ਹਸਪਤਾਲ ਦੀ ਸ਼ੁਰੂਆਤ ਹੋਈ ਸੀ, ਜਿਸ ਵਿੱਚ ਹੁਣ ਸੱਤ ਗੁਆਂਢੀ ਰਾਜਾਂ ਤੋਂ ਵੀ ਮਰੀਜ਼ ਇਲਾਜ ਲਈ ਆਉਂਦੇ ਹਨ। ਉਨ੍ਹਾਂ ਦੀ ਦੇਖਭਾਲ ਲਈ ਆਉਣ ਵਾਲੇ ਤਾਮੀਰਦਾਰਾਂ ਦੇ ਰਹਿਣ ਲਈ ਕੋਈ ਢੰਗ ਦੀ ਥਾਂ ਨਹੀਂ ਹੈ। ਇਸੇ ਲਈ ਉਨ੍ਹਾਂ ਉੱਥੇ ਧਰਮਸ਼ਾਲਾ ਬਣਾਉਣ ਵਾਸਤੇ ਜ਼ਮੀਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਹਸਪਤਾਲ ਵਿੱਚ ਕ੍ਰੀਟਿਕਲ ਕੇਅਰ ਸੈਂਟਰ ਬਣਾਉਣ ਦੀ ਯੋਜਨਾ ਤਹਿਤ ਰਾਸ਼ੀ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ। ਨਾਲ ਹੀ, ਸਪਾਈਨਲ ਇੰਜਰੀ ਸੈਂਟਰ ਬਣਾਉਣ ਲਈ ਵੀ ਦੋ ਤੋਂ ਤਿੰਨ ਏਕੜ ਜ਼ਮੀਨ ਦੀ ਲੋੜ ਹੈ, ਜਿਸ ਦੀ ਮਨਜ਼ੂਰੀ ਪਹਿਲਾਂ ਹੀ ਮਿਲ ਚੁੱਕੀ ਹੈ।

ਇੱਥੇ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਮਿਲੇਗੀ। ਅੰਬਾਲਾ ਛਾਉਣੀ ਵਿੱਚ ਬਣੇ ਨਵੇਂ ਘਰੇਲੂ ਹਵਾਈ ਅੱਡੇ ਦੀ ਸੁਗਮ ਆਵਾਜਾਈ ਲਈ ਬੀ.ਸੀ. ਬਾਜ਼ਾਰ ਤੋਂ ਜੀ.ਟੀ. ਰੋਡ ਤੱਕ ਚਹੁੰਮਾਰਗੀ ਸੜਕ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਯਾਦ ਰਹੇ ਕਿ ਹਵਾਈ ਅੱਡੇ ਲਈ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸਹਿਯੋਗ ਨਾਲ 20 ਏਕੜ ਫੌਜੀ ਜ਼ਮੀਨ ਦੇ ਬਦਲੇ 133 ਕਰੋੜ ਰੁਪਏ ਦੀ ਅਦਾਇਗੀ ਕਰ ਕੇ ਜ਼ਮੀਨ ਪ੍ਰਾਪਤ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਬੋਹ, ਬਬਿਆਲ ਆਦਿ ਇਲਾਕਿਆਂ ਦੀਆਂ ਕਈ ਪੁਰਾਣੀਆਂ ਤੇ ਤੰਗ ਸੜਕਾਂ ਨੂੰ ਵੀ ਦੁਬਾਰਾ ਵਿਸਥਾਰ ਦੇ ਕੇ ਚੌੜੀਆਂ ਕਰਵਾਉਣ ਦੀ ਅਪੀਲ ਰੱਖਿਆ ਮੰਤਰੀ ਕੋਲ ਕੀਤੀ। ਉਨ੍ਹਾਂ ਕਿਹਾ ਕਿ ਅੰਬਾਲਾ ਦੀ ਵਧ ਰਹੀ ਅਬਾਦੀ ਨੂੰ ਦੇਖਦਿਆਂ ਇਹ ਜ਼ਰੂਰੀ ਹੈ।

Advertisement

Advertisement