For the best experience, open
https://m.punjabitribuneonline.com
on your mobile browser.
Advertisement

ਸ਼ੂਗਰ ਮਿੱਲ ਸ਼ਾਹਬਾਦ ਦੇ ਇੰਜਨੀਅਰ ਦੇ ਮਾਮਲੇ ਦੀ ਹੁਣ ਵਿਜੀਲੈਂਸ ਕਰੇਗੀ ਜਾਂਚ

08:01 AM Jul 16, 2024 IST
ਸ਼ੂਗਰ ਮਿੱਲ ਸ਼ਾਹਬਾਦ ਦੇ ਇੰਜਨੀਅਰ ਦੇ ਮਾਮਲੇ ਦੀ ਹੁਣ ਵਿਜੀਲੈਂਸ ਕਰੇਗੀ ਜਾਂਚ
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 15 ਜੁਲਾਈ
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਸੂਬਾਈ ਮੰਤਰੀ ਸੁਭਾਸ਼ ਸੁਧਾ ਨੇ ਸ਼ਾਹਬਾਦ ਸ਼ੂਗਰ ਮਿੱਲ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਰਾਮ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਖੰਡ ਮਿੱਲ ਦੇ ਇੰਜਨੀਅਰ ਨਾਲ ਸਬੰਧਤ ਮਾਮਲੇ ਦੀ ਜਾਂਚ ਸਟੇਟ ਵਿਜੀਲੈਂਸ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਭਾਵੇਂ ਇੰਜਨੀਅਰ ਦੇ ਮਾਮਲੇ ਵਿੱਚ 2 ਐੱਮਡੀ ਦੀ ਜਾਂਚ ਰਿਪੋਰਟ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ, ਪਰ ਸ਼ਿਕਾਇਤਕਰਤਾ ਵੱਲੋਂ ਸਦਨ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਾਂ ਦੀ ਮੰਗ ਦੇ ਆਧਾਰ ’ਤੇ ਜਾਂਚ ਸਟੇਟ ਵਿਜੀਲੈਂਸ ਨੂੰ ਸੌਂਪੀ ਗਈ ਹੈ। ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਅਤੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਕੁਝ ਕਾਰਨਾਂ ਕਰਕੇ ਮੀਟਿੰਗ ਵਿੱਚ ਨਹੀਂ ਪੁੱਜੇ। ਇਸ ਲਈ ਅੱਜ ਰਾਜ ਮੰਤਰੀ ਸੁਭਾਸ਼ ਸੁਧਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਰਾਜ ਮੰਤਰੀ ਸੁਭਾਸ਼ ਸੁਧਾ ਨੇ ਏਜੰਡੇ ’ਤੇ ਦਰਜ 16 ਸ਼ਿਕਾਇਤਾਂ ਵਿੱਚੋਂ 13 ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਅਤੇ 3 ਸ਼ਿਕਾਇਤਾਂ ‘ਚ ਬਿਨੈਕਾਰ ਦੇ ਨਾ ਪਹੁੰਚਣ ਕਾਰਨ ਸ਼ਿਕਾਇਤਾਂ ਨੂੰ ਪੈਂਡਿੰਗ ਰੱਖਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਪਹਿਲਾਂ ਆਪਣੇ ਪਿਛਲੇ 10 ਸਾਲਾਂ ਦਾ ਹਿਸਾਬ ਦੇਣਾ ਚਾਹੀਦਾ ਹੈ, ਫਿਰ ਹੀ ਵਿਰੋਧੀ ਧਿਰ ਨੂੰ ਬੋਲਣਾ ਚਾਹੀਦਾ ਹੈ।
ਰਾਜ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਸਮੂਹ ਅਧਿਕਾਰੀ ਮੀਟਿੰਗ ਵਿੱਚ ਸਮੇਂ ਸਿਰ ਪੁੱਜਣਾ ਯਕੀਨੀ ਬਣਾਉਣ ਅਤੇ ਏਜੰਡੇ ਵਿੱਚ ਆਈਆਂ ਸ਼ਿਕਾਇਤਾਂ ਦਾ ਹੋਮਵਰਕ ਕਰਨ। ਇਸ ਮੌਕੇ ਡੀਸੀ ਸ਼ਾਂਤਨੂੰ ਸ਼ਰਮਾ, ਏਆਈਪੀਆਰਓ ਬਲਰਾਮ ਸ਼ਰਮਾ, ਐੱਸਪੀ ਜੇਐੱਸ ਰੰਧਾਵਾ, ਏਡੀਸੀ ਡਾ.ਵੈਸ਼ਾਲੀ ਸ਼ਰਮਾ ਹਾਜ਼ਰ ਸਨ।

Advertisement
Advertisement
Author Image

joginder kumar

View all posts

Advertisement
×