For the best experience, open
https://m.punjabitribuneonline.com
on your mobile browser.
Advertisement

ਘੱਗਰ ਦੇ ਟਿਵਾਣਾ ਬੰਨ੍ਹ ’ਤੇ ਵਰਤੀ ਚੌਕਸੀ ਨੇ ਬਚਾਇਆ

08:36 AM Jul 10, 2023 IST
ਘੱਗਰ ਦੇ ਟਿਵਾਣਾ ਬੰਨ੍ਹ ’ਤੇ ਵਰਤੀ ਚੌਕਸੀ ਨੇ ਬਚਾਇਆ
ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਪਿੰਡ ਟਿਵਾਣਾ ਦਾ ਦੌਰਾ ਕਰਦੇ ਹੋਏ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 9 ਜੁਲਾਈ
ਘੱਗਰ ’ਚ ਬਾਰਿਸ਼ਾਂ ਕਾਰਨ ਵਧੇ ਪਾਣੀ ਦੇ ਵਹਾਅ ਤੋਂ ਲਾਲੜੂ ਖੇਤਰ ਦੇ ਪਿੰਡ ਟਿਵਾਣਾ, ਆਲਮਗੀਰ ਤੇ ਖਜੂਰ ਮੰਡੀ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਪਿਛਲੇ ਦਿਨਾਂ ਤੋਂ ਕੀਤੇ ਜਾ ਰਹੇ ਸਿਰਤੋੜ ਯਤਨਾਂ ਸਦਕਾ ਟਿਵਾਣਾ ਵਿੱਚ ਮਜ਼ਬੂਤੀ ਅਤੇ ਚੌਕਸੀ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜਿਨ੍ਹਾਂ ਅੱਜ ਵਿਸ਼ੇਸ਼ ਤੌਰ ’ਤੇ ਪਿੰਡ ਟਿਵਾਣਾ ਦਾ ਦੌਰਾ ਕੀਤਾ, ਉਨ੍ਹਾਂ ਉੱਥੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਬੰਨ੍ਹ ਨੂੰ ਕਿਸੇ ਵੀ ਹਾਲਤ ’ਚ ਟੁੱਟਣ ਨਾ ਦਿੱਤਾ ਜਾਵੇ। ਉਨ੍ਹਾਂ ਨੇ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ ਦਾ ਜਾਇਜ਼ਾ ਲੈਂਦਿਆਂ ਇਸ ਬੰਨ੍ਹ ਨੂੰ ਹਰ ਹਾਲਤ ’ਚ ਮਜ਼ਬੂਤ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਬੰਨ੍ਹ ਦੇ ਕਮਜ਼ੋਰ ਪੈਣ ਨਾਲ-ਨਾਲ ਲੱਗਦੇ ਚਾਰ ਪਿੰਡ ਖ਼ਤਰੇ ’ਚ ਆ ਸਕਦੇ ਹਨ, ਇਸ ਲਈ ਪੂਰੀ ਚੌਕਸੀ ਵਰਤੀ ਜਾਵੇ।
ਡੀਸੀ ਆਸ਼ਿਕਾ ਜੈਨ ਨੇ ਬੰਨ੍ਹ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਇਸ ਬੰਨ੍ਹ ਦੇ ਸਾਹਮਣੇ ਪੈਂਦੇ ਪਿੰਡ ਟਿਵਾਣਾ ਦੇ ਬੱਚਿਆਂ ਅਤੇ ਮਹਿਲਾਵਾਂ ਨੂੰ ਅਹਤਿਆਤੀ ਤੌਰ ’ਤੇ ਲਾਲੜੂ ਨੇੜੇ ਜਸ਼ਨ ਪੈਲੇਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨਾਲ ਇਸ ਮੌਕੇ ਏਡੀਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਅਤੇ ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਤੇ ਕਾਰਜਕਾਰੀ ਇੰਜਨੀਅਰ ਡਰੇਨੇਜ ਰਾਜੀਵ ਗਰੋਵਰ ਵੀ ਮੌਜੂਦ ਸਨ।
ਏਡੀਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਨੇ ਦੱਸਿਆ ਕਿ ਘੱਗਰ ’ਤੇ ਠੀਕਰੀ ਪਹਿਰਾ ਵੀ ਲਗਾਤਾਰ ਚੱਲ ਰਿਹਾ ਹੈ। ਕਾਰਜਕਾਰੀ ਇੰਜੀਨੀਅਰ ਰਾਜੀਵ ਗਰੋਵਰ ਨੇ ਦੱਸਿਆ ਕਿ ਘੱਗਰ ’ਚ ਪਾਣੀ ਦਾ ਪੱਧਰ ਕੁਝ ਘਟਣ ਕਾਰਨ ਕੁਝ ਕੁ ਰਾਹਤ ਜਿਹੀ ਬਣੀ ਹੈ ਪਰ ਅਗਲੇ ਦੋ ਤਿੰਨ ਦਿਨ ਚੌਕਸੀ ਪੂਰੀ ਰੱਖਣੀ ਪਵੇਗੀ।

Advertisement

Advertisement
Advertisement
Tags :
Author Image

Advertisement