ਮਿਲਾਵਟਖੋਰੀ ਰੋਕਣ ਲਈ ਚੌਕਸੀ ਟੀਮਾਂ ਤਾਇਨਾਤ
ਨਜਿੀ ਪੱਤਰ ਪ੍ਰੇਰਕ
ਸੰਗਰੂਰ, 9 ਨਵੰਬਰ
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਵਿੱਚ ਵਿਕਣ ਵਾਲੇ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਰੋਕਣ ਲਈ ਜ਼ਿਲ੍ਹਾ ਸੰਗਰੂਰ ਦੇ ਤਿੰਨ ਅੰਤਰ-ਰਾਜੀ ਨਾਕਿਆਂ ’ਤੇ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਮੂਨਕ, ਲਹਿਰਾ ਤੇ ਖਨੌਰੀ ਵਿਖੇ ਪ੍ਰਸ਼ਾਸਨ ਅਤੇ ਪੁਲੀਸ ਦੇ ਅਧਿਕਾਰੀਆਂ ’ਤੇ ਆਧਾਰਤਿ ਵਿਸ਼ੇਸ ਚੌਕਸੀ ਟੀਮਾਂ ਤਾਇਨਾਤ ਕੀਤੀਆਂ ਹਨ ਜੋ ਕਿ 24 ਘੰਟੇ ਮੁਸਤੈਦ ਰਹਿਣਗੀਆਂ ਅਤੇ ਹੋਰਨਾਂ ਰਾਜਾਂ ਤੋਂ ਨਕਲੀ ਜਾਂ ਮਿਲਾਵਟੀ ਮਿਠਾਈ ਸਮੇਤ ਕਿਸੇ ਵੀ ਅਜਿਹੇ ਹੋਰ ਖਾਧ ਪਦਾਰਥ ਨੂੰ ਰੋਕਣ ਲਈ ਦਿਨ ਰਾਤ ਡਿਊਟੀ ਨਿਭਾਉਣਗੀਆਂ ਜਿਸ ਨਾਲ ਮਨੁੱਖੀ ਸਿਹਤ ਲਈ ਕਿਸੇ ਵੀ ਕਿਸਮ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸਾਧਨਾਂ ਦੀ ਚੈਕਿੰਗ ਦੌਰਾਨ ਜੇਕਰ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਜ਼ਿਲ੍ਹਾ ਸਿਹਤ ਅਫ਼ਸਰ ਸੰਗਰੂਰ ਡਾ. ਬਲਜੀਤ ਸਿੰਘ ਨੂੰ ਇਸ ਬਾਰੇ ਸੂਚਤਿ ਕੀਤਾ ਜਾਵੇ ਤਾਂ ਜੋ ਇਸ ਸਬੰਧੀ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਸਿਹਤ ਵਿਭਾਗ ਵੱਲੋਂ ਖਾਧ ਪਦਾਰਥਾਂ ਦੇ ਲਏ ਤਿੰਨ ਸੈਂਪਲ ਫੇਲ੍ਹ
ਪਟਿਆਲਾ (ਖੇਤਰੀ ਪ੍ਰਤੀਨਿਧ): ਤਿਉਹਾਰਾਂ ਦੇ ਮੱਦੇਨਜ਼ਰ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਚੈਕਿੰਗ ਮੁਹਿੰਮ ਚਲਾਈ ਹੈ। ਜ਼ਿਲ੍ਹਾ ਸਿਹਤ ਅਫਸਰ ਡਾ. ਵਜਿੈ ਕੁਮਾਰ ਜਿੰਦਲ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਅਤੇ ਕਰਮਚਾਰੀ ਰਾਜ ਕੁਮਾਰ ’ਤੇ ਆਧਾਰਤ ਗਠਤਿ ਟੀਮ ਵੱਲੋਂ ਵੱਖ-ਵੱਖ ਥਾਈਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਕੜੀ ਵਜੋਂ ਹੀ ਨਾਭਾ ਵਿਖੇ ਕੀਤੀ ਗਈ ਸੈਂਪਲਿੰਗ ਦੌਰਾਨ ਤਿੰਨ ਸੈਂਪਲ ਲਏ ਗਏ। ਜ਼ਿਲ੍ਹਾ ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਦਸਿਆ ਕਿ 5 ਨਵੰਬਰ ਨੂੰ ਸੈਂਪਲਿੰਗ ਦੌਰਾਨ ਜ਼ਬਤ ਕੀਤੇ ਮਾਲ ਦੀਆਂ ਆਈਆਂ ਰਿਪੋਰਟਾਂ ਜਿਹੜੇ ਤਿੰਨ ਸੈਂਪਲ ਫੇਲ੍ਹ ਪਾਏ ਗਏ ਹਨ, ਉਹ ਵਸਤਾਂ ਨਸ਼ਟ ਕਰਵਾ ਦਿੱਤੀਆਂ ਗਈਆਂ ਹਨ। ਇਸ ਵਿੱਚ ਘਿਓ ਦਾ ਸੈਂਪਲ ਵੀ ਸਬ ਸਟੈਂਡਰਡ ਆਇਆ। ਅੱਜ ਵੀ ਨਾਭਾ ਵਿੱਚ ਗੁਲਾਬ ਜਾਮੁਨ ਅਤੇ ਖੋਏ ਦੇ ਸੈਂਪਲ ਭਰੇ ਗਏ ਹਨ। ਜ਼ਿਲ੍ਹਾ ਸਿਹਤ ਅਫਸਰ ਦਾ ਕਹਿਣਾ ਸੀ ਕਿ ਅੱਜ ਭਰੇ ਗਏ ਇਹਨਾਂ ਸੈਂਪਲਾਂ ਨੂੰ ਵੀ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ।