ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਸਿੰਗਲਾ ਦੀ ਰਿਹਾਇਸ਼ ’ਤੇ ਛਾਪਾ

09:46 PM Jun 23, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਸੰਗਰੂਰ, 7 ਜੂਨ

ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਥਾਨਕ ਰਿਹਾਇਸ਼ ‘ਤੇ ਅਚਨਚੇਤ ਪਹੁੰਚ ਕੇ ਜਾਂਚ ਕੀਤੀ ਹੈ। ਵਿਜੀਲੈਂਸ ਦੀ ਟੀਮ ਕਰੀਬ ਦੋ ਘੰਟੇ ਸਿੰਗਲਾ ਦੀ ਰਿਹਾਇਸ਼ ‘ਤੇ ਰਹੀ ਪਰ ਉਨ੍ਹਾਂ ਨੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਵਿਜੀਲੈਂਸ ਬਿਊਰੋ ਦੀ ਟੀਮ ਇਥੇ ਹਰੀਪੁਰਾ ਰੋਡ ‘ਤੇ ਸਥਿਤ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ‘ਤੇ ਪੁੱਜੀ। ਸਿੰਗਲਾ ਆਪਣੀ ਸਥਾਨਕ ਰਿਹਾਇਸ਼ ‘ਤੇ ਮੌਜੂਦ ਨਹੀਂ ਸਨ। ਜਾਂਚ ਲਈ ਪੁੱਜੀ ਟੀਮ ਨਾਲ ਵਿਜੀਲੈਂਸ ਦੀ ਟੈਕਨੀਕਲ ਟੀਮ ਵੀ ਮੌਜੂਦ ਸੀ। ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਵੱਲੋਂ ਸਿੰਗਲਾ ਦੀ ਰਿਹਾਇਸ਼ੀ ਕੋਠੀ ਦੀ ਪੈਮਾਇਸ਼ ਕੀਤੀ ਗਈ। ਸਿੰਗਲਾ ਦੀ ਕੋਠੀ ਅੱਗੇ ਬਣੀ ਸੜਕ ਦੀ ਲੰਬਾਈ-ਚੌੜਾਈ ਵੀ ਮਾਪੀ ਗਈ। ਇਸ ਤੋਂ ਇਲਾਵਾ ਕੋਠੀ ਦੇ ਸਾਹਮਣੇ ਵਾਲੇ ਪਲਾਟ ‘ਤੇ ਵੀ ਵਿਜੀਲੈਂਸ ਨੇ ਫੀਤਾ ਮਾਰਦਿਆਂ ਪੈਮਾਇਸ਼ ਕੀਤੀ।

Advertisement

ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਾਰੇ ਜਨਵਰੀ ਮਹੀਨੇ ਤੋਂ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਬੀਤੀ 21 ਮਾਰਚ ਨੂੰ ਸਿੰਗਲਾ ਤੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਸਬੰਧੀ ਪੁੱਛ ਪੜਤਾਲ ਵੀ ਕੀਤੀ ਸੀ। ਕੱਲ੍ਹ ਵੀ ਵਿਜੀਲੈਂਸ ਨੇ ਸਿੰਗਲਾ ਦੀ ਪਟਿਆਲਾ ਸਥਿਤ ਰਿਹਾਇਸ਼ ‘ਤੇ ਕਰੀਬ ਤਿੰਨ ਘੰਟੇ ਚੈਕਿੰਗ ਕੀਤੀ।

Advertisement
Advertisement