ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਅੱਤਲ ਏਆਈਜੀ ਅਸ਼ੀਸ਼ ਕਪੂਰ ਦੇ ਪਰਿਵਾਰ ਦੇ ਹਸਪਤਾਲ ’ਤੇ ਵਿਜੀਲੈਂਸ ਦਾ ਛਾਪਾ

08:49 AM Aug 29, 2024 IST

ਪੱਤਰ ਪ੍ਰੇਰਕ
ਹੁਸ਼ਿਆਰਪੁਰ, 28 ਅਗਸਤ
ਰਿਸ਼ਵਤ ਤੇ ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ਾਂ ’ਚ ਘਿਰੇ ਪੰਜਾਬ ਪੁਲੀਸ ਦੇ ਸਾਬਕਾ ਏਆਈਜੀ ਅਸ਼ੀਸ਼ ਕਪੂਰ ਦੀ ਸਰੋਤਾਂ ਤੋਂ ਵੱਧ ਆਮਦਨ ਦੀ ਜਾਂਚ ਕਰ ਰਹੀ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਹੁਸ਼ਿਆਰਪੁਰ ਸ਼ਹਿਰ ’ਚ ਸਥਿਤ ਕਪੂਰ ਦੇ ਭਰਾ ਦੇ ਪ੍ਰਾਈਵੇਟ ਹਸਪਤਾਲ ’ਤੇ ਛਾਪਾ ਮਾਰਿਆ। ਅੱਜ ਸਵੇਰੇ ਮੁਹਾਲੀ ਤੋਂ ਆਈ ਵਿਜੀਲੈਂਸ ਦੀ ਟੀਮ ਡੀਸੀ ਰੋਡ ’ਤੇ ਸਥਿਤ ਅਮਨ ਹਸਪਤਾਲ ਪਹੁੰਚੀ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਟੀਮ ਮੈਂਬਰਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਸੂਤਰਾਂ ਅਨੁਸਾਰ ਟੀਮ ਏਆਈਜੀ ਖ਼ਿਲਾਫ਼ ਚੱਲ ਰਹੀ ਜਾਂਚ ਦੇ ਸੰਦਰਭ ਵਿਚ ਹੀ ਪੁੱਛਗਿੱਛ ਲਈ ਆਈ ਸੀ। ਜ਼ਿਕਰਯੋਗ ਹੈ ਕਿ ਏਆਈਜੀ ਖ਼ਿਲਾਫ਼ ਮਹਿਲਾ ਨੂੰ ਕਿਸੇ ਕੇਸ ਵਿਚ ਰਾਹਤ ਦੇਣ ਬਦਲੇ ਕਰੋੜ ਰੁਪਏ ਬੈਂਕ ’ਚੋਂ ਕਢਵਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਟੀਮ ਨੇ ਹਸਪਤਾਲ ’ਚ ਚੱਲ ਰਹੀ ਫ਼ਾਰਮੇਸੀ ਦੇ ਰਿਕਾਰਡ ਦੀ ਜਾਂਚ ਕੀਤੀ।

Advertisement

Advertisement