ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਹਤ ਵਿਭਾਗ ਦੇ ਖਾਤੇ ’ਚੋਂ 31.83 ਲੱਖ ਕਢਵਾਉਣ ਦੇ ਮਾਮਲੇ ਦੀ ਵਿਜੀਲੈਂਸ ਨੇ ਜਾਂਚ ਸ਼ਰੂ ਕੀਤੀ

08:35 AM May 11, 2024 IST

ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹੇ ਦੇ ਸਿਹਤ ਵਿਭਾਗ ਵਿੱਚ ਕੌਮੀ ਅੰਨ੍ਹਾਪਣ ਰੋਕੂ ਪ੍ਰੋਗਰਾਮ (ਐੱਨਪੀਸੀਬੀ) ਵਿੱਚ ਬੀਤੇ ਕਈ ਸਾਲਾਂ ਤੋਂ ਚਲਦੀ ਆ ਰਹੀ 31, 83 ਲੱਖ ਰਕਮ ਵਿੱਚੋਂ ਕੁਝ ਦਿਨ ਪਹਿਲਾਂ ਹੀ ਇਸ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਨੂੰ ਦੱਸੇ ਬਿਨਾਂ 31. 59 ਲੱਖ ਰੁਪਏ ਦੀ ਰਕਮ ਕਢਵਾ ਲੈਣ ਦਾ ਮਾਮਲਾ ਹੁਣ ਵਿਜੀਲੈਂਸ ਕੋਲ ਪਹੁੰਚ ਗਿਆ ਹੈ। ਸਿਹਤ ਵਿਭਾਗ ਦੇ ਪ੍ਰੋਗਰਾਮ ਨੋਡਲ ਅਧਿਕਾਰੀ ਡਾ. ਨਵਨੀਤ ਸਿੰਘ ਮਿਨਹਾਸ ਨੇ ਸਿਵਲ ਸਰਜਨ ਅਤੇ ਇਸ ਪ੍ਰੋਗਰਾਮ ਦੇ ਸਟੇਟ ਨੋਡਲ ਅਧਿਕਾਰੀ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ| ਇਸ ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਨੇ ਜਾਂਚ ਆਰੰਭ ਦਿੱਤੀ ਹੈ| ਜਾਣਕਾਰੀ ਅਨੁਸਾਰ ਇਸ ਐੱਨਪੀਸੀਬੀ ਤਹਿਤ ਜ਼ਿਲ੍ਹੇ ਵਿੱਚ ਅੱਖਾਂ ਦੇ ਕੈਂਪ ਲਾਉਣ ਅਤੇ ਇਸ ਤਰ੍ਹਾਂ ਦੇ ਹੋਰ ਸਮਾਜ ਭਲਾਈ ਦੇ ਕੰਮ ਆਦਿ ਕਰਨ ਲਈ ਇਹ ਰਕਮ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ| ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਰਕਮ ਨਾਲ ਦਵਾਈਆਂ, ਲੈਂਜ਼ ਆਦਿ ਖਰੀਦੇ ਜਾਣੇ ਸਨ। ਸਾਲਾਂ ਤੋਂ ਵਿਭਾਗ ਦੇ ਅਧਿਕਾਰੀਆਂ ਦੇ ਸਾਂਝੇ ਖਾਤੇ ਵਿੱਚ ਜਮ੍ਹਾਂ ਇਸ ਰਕਮ ਨੂੰ ਉਸ ਵੇਲੇ ਦੇ ਸਿਵਲ ਸਰਜਨ ਨੇ ਕਢਵਾ ਲਿਆ| ਪ੍ਰੋਗਰਾਮ ਦੇ ਨੋਡਲ ਅਧਿਕਾਰੀ ਡਾ. ਨਵਨੀਤ ਸਿੰਘ ਨੇ ਕਿਹਾ ਕਿ ਇਹ ਰਕਮ ਕਢਵਾਉਣ ਲਈ ਉਨ੍ਹਾਂ ਨਾਲ ਕਿਸੇ ਉੱਚ ਅਧਿਕਾਰੀ ਨੇ ਸੰਪਰਕ ਨਹੀਂ ਕੀਤਾ।

Advertisement

Advertisement