ਕਿਸਾਨਾਂ ਦੇ ਧਰਨਿਆਂ ਕਾਰਨ ‘ਆਪ’ ਵਿਧਾਇਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਚੌਕਸੀ ਵਧਾਈ
07:43 AM Oct 18, 2024 IST
Advertisement
ਪੱਤਰ ਪ੍ਰੇਰਕ
ਮਾਨਸਾ, 17 ਅਕਤੂਬਰ
ਝੋਨੇ ਦੀ ਮੰਡੀਆਂ ਵਿੱਚ ਬੇਕਦਰੀ ਹੁਣ ਪੰਜਾਬ ਪੁਲੀਸ ਲਈ ਵੀ ਸਿਰਦਰਦੀ ਬਣਨ ਲੱਗੀ ਹੈ। ਭਲਕੇ 18 ਅਕਤੂਬਰ ਨੂੰ ਕਿਸਾਨ ‘ਆਪ’ ਵਿਧਾਇਕਾਂ ਤੇ ਭਾਪਜਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਦੇਣਗੇ ਜਿਸ ਦੇ ਮੱਦੇਨਜ਼ਰ ‘ਆਪ’ ਵਿਧਾਇਕਾਂ ਸਮੇਤ ਵਜ਼ੀਰਾਂ ਅਤੇ ਭਾਜਪਾ ਨੇਤਾ ਦੇ ਘਰਾਂ ਮੂਹਰੇ ਪੁਲੀਸ ਤਾਇਨਾਤ ਰਹੇਗੀ। ਇਹ ਤਾਇਨਾਤੀ ਵਿਧਾਇਕਾਂ ਦੀਆਂ ਕੋਠੀਆਂ ਅੱਗੇ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਵਿਧਾਇਕਾਂ ਦੀਆਂ ਕੋਠੀਆਂ ਅੱਗੇ ਝੋਨੇ ਦੀ ਬੇਕਦਰੀ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਲਗਾਤਾਰ ਪੱਕੇ ਮੋਰਚੇ ਲਾਏ ਜਾ ਰਹੇ ਹਨ। ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਵੱਲੋਂ ਧਰਨਿਆਂ-ਮੁਜ਼ਾਹਰਿਆਂ ਦੌਰਾਨ ਅਕਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਿਸ਼ੇਸ਼ ਬੰਦੋਬਸਤ ਕੀਤੇ ਜਾਂਦੇ ਹਨ।
Advertisement
Advertisement
Advertisement