‘ਕਰੋੜਪਤੀ’ ਪਟਵਾਰੀ ਦੇ ਪਰਿਵਾਰ ਵੱਲੋਂ ਵਿਜੀਲੈਂਸ ਨੂੰ ਚੁਣੌਤੀ
07:35 AM Sep 07, 2023 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਸਤੰਬਰ
ਵਿਜੀਲੈਂਸ ਬਿਊਰੋ ਵੱਲੋਂ 2018 ਦੀ ਖ਼ਾਨਗੀ ਵਸੀਅਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਧੂਰੀ ਦੇ ਮਾਲ ਪਟਵਾਰੀ ਬਲਕਾਰ ਸਿੰਘ ਦੇ ਪਰਿਵਾਰ ਨੇ ਹੁਣ ਵਿਜੀਲੈਂਸ ਨੂੰ ਚੁਣੌਤੀ ਦਿੱਤੀ ਹੈ। ਵਿਜੀਲੈਂਸ ਨੇ ਪੜਤਾਲ ਵਿਚ ਦਾਅਵਾ ਕੀਤਾ ਸੀ ਕਿ ਪਟਵਾਰੀ ਬਲਕਾਰ ਸਿੰਘ ਨੇ ਆਪਣੀ ਡਿਊਟੀ ਦੌਰਾਨ 55 ਏਕੜ ਜ਼ਮੀਨ ਦੀ ਖ਼ਰੀਦ ਕੀਤੀ ਹੈ। ਅੱਜ ਪਟਵਾਰੀ ਬਲਕਾਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਕਾਰ ਸਿੰਘ ਅਤੇ ਉਸ ਦੇ ਦੋ ਭਰਾਵਾਂ ਕੋਲ 32.5 ਏਕੜ ਜ਼ਮੀਨ ਹੈ ਅਤੇ ਬਲਕਾਰ ਸਿੰਘ ਕੋਲ ਇਸ ਤੋਂ ਸਾਢੇ ਤਿੰਨ ਏਕੜ ਵੱਖਰੀ ਜ਼ਮੀਨ ਵੀ ਹੈ। ਪਰਿਵਾਰ ਮੈਂਬਰਾਂ ਨੇ ਕਿਹਾ ਕਿ ਜੇਕਰ ਵਾਧੂ ਜ਼ਮੀਨ ਸਰਕਾਰ ਨੂੰ ਲੱਭਦੀ ਹੈ ਤਾਂ ਜ਼ਬਤ ਕਰ ਲਵੇ।
Advertisement
Advertisement
Advertisement