ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਜੀਲੈਂਸ ਵੱਲੋਂ ਪੰਦਰਾਂ ਹਜ਼ਾਰ ਰਿਸ਼ਵਤ ਲੈਂਦਾ ਬਿਜਲੀ ਮੁਲਾਜ਼ਮ ਕਾਬੂ

07:04 AM Mar 29, 2024 IST
ਵਿਜੀਲੈਂਸ ਟੀਮ ਦੀ ਹਿਰਾਸਤ ’ਚ ਬਿਜਲੀ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਮਾਰਚ
ਵਿਜੀਲੈਂਸ ਬਿਊਰੋ ਪਟਿਆਲਾ ਨੇ ਅੱਜ ਸਰਕਾਰੀ ਮੁਲਾਜ਼ਮ ਨੂੰ ਇੱਕ ਕਿਸਾਨ ਕੋਲ਼ੋਂ ਕਥਿਤ ਰਿਸ਼ਵਤ ਲੈਂਦਿਆਂ, ਰੱਗੇ ਹੱਥੀਂ ਕਾਬੂ ਕੀਤਾ ਹੈ।
ਪਟਿਆਲਾ ਵਿਜੀਲੈਂਸ ਦੀ ਇਕ ਟੀਮ ਵੱਲੋਂ ਇਹ ਕਾਰਵਾਈ ਅੱਜ ਵਿਧਾਨ ਸਭਾ ਹਲਕਾ ਸਨੌਰ ਅਤੇ ਥਾਣਾ ਸਦਰ ਪਟਿਆਲਾ ਦੇ ਅਧੀਨ ਪੈਂਦੇ ਪੀ.ਐਸ.ਪੀ.ਸੀ.ਐਲ ਦੇ ਬਲਬੇੜਾ ਖੇਤਰ ’ਚ ਅਮਲ ’ਚ ਲਿਆਂਦੀ ਗਈ ਹੈ। ਇਸ ਦੌਰਾਨ ਪਾਵਰਕੌਮ ਦੇ ਬਲਬੇੜਾ ਸਥਿਤ ਦਫਤਰ ਵਿੱਚ ਕਲਰਕ ਵਜੋਂ ਕੰਮ ਕਰਦੇ ਇੱਕ ਤਕਨੀਕੀ ਸਹਾਇਕ ਲਾਈਨਮੈਨ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਟੀਮ ਦੇ ਹੱਥੇ ਚੜ੍ਹੇ ਇਸ ਸਹਾਇਕ ਲਾਈਨਮੈਨ ਦਾ ਨਾਮ ਚਰਨਜੀਤ ਸਿੰਘ ਹੈ ਜਿਸ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਵਿਜੀਲੈਂਸ ਦੇ ਥਾਣਾ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸ ਕੋਲ਼ੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਵਿਜੀਲੈਂਸ ਵੱਲੋਂ ਇਸ ਬਿਜਲੀ ਮੁਲਾਜਮ ਦੇ ਘਰ ਦੀ ਤਲਾਸ਼ੀ ਵੀ ਲਈ ਜਾ ਸਕਦੀ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਮੁਲਜ਼ਮ ਦੇ ਖ਼ਿਲਾਫ਼ ਇਹ ਕਾਰਵਾਈ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਲਭਾ ਦੇ ਵਸਨੀਕ ਹਰਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਬੁਲਾਰੇ ਅਨੁਸਾਰ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਕਿ ਉਨ੍ਹਾਂ ਦਾ ਇੱਕ ਟਿਉਬਵੈਲ ਕੁਨੈਕਸ਼ਨ ਉਸ ਦੇ ਦਾਦੇ ਦੇ ਨਾਮ ਹੈ ਜਿਸ ਨੂੰ ਉਹ ਆਪਣੇ ਨਾਮ ਤਬਦੀਲ ਕਰਵਾਉਣਾ ਚਾਹੁੰਦਾ ਹੈ। ਇਸ ਦੀ ਵਿਵਸਥਾ ਵੀ ਹੈ, ਪਰ ਇਸ ਦੇ ਬਾਵਜੂਦ ਸਬੰਧਤ ਸੀਟ ’ਤੇ ਤਾਇਨਾਤ ਕਲਰਕ ਕਮ ਸਹਾਇਕ ਲਾਈਨਮੈਨ ਬਿਜਲੀ ਕੁਨੈਕਸ਼ਨ ਉਸ ਦੇ ਨਾਮ ’ਤੇ ਤਬਦੀਲ ਕਰਨ ਬਦਲੇ ਉਸ ਕੋਲੋਂ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਇਸ ਤਰ੍ਹਾਂ ਵਿਜੀਲੈਂਸ ਨੇ ਆਪਣੀ ਜਾਂਚ ਪੜਤਾਲ਼ ਵਿੱਢੀ ਤੇ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਦੀ ਇੱਕ ਟੀਮ ਨੇ ਇਸ ਸਹਾਇਕ ਲਾਈਨਮੈਨ ਚਰਨਜੀਤ ਸਿੰਘ ਨੂੰ ਜਾਲ ਵਿਛਾਉਂਦਿਆਂ ਸ਼ਿਕਾਇਤਕਰਤਾ ਤੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱੱਥੀਂ ਕਾਬੂ ਕਰ ਲਿਆ। ਬੁਲਾਰੇ ਨੇ ਹੋਰ ਦੱਸਿਆ ਕਿ ਇਹ ਇਹ ਬਰਾਮਦਗੀ ਅਤੇ ਗ੍ਰਿਫ਼ਤਾਰੀ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਕੀਤੀ ਗਈ ਹੈ।
ਇਸੇ ਦੌਰਾਨ ਗ੍ਰਿਫਤਾਰੀ ਉਪਰੰਤ ਵਿਜੀਲੈਂਸ ਟੀਮ ਇਸ ਮੁਲਜ਼ਮ ਨੂੰ ਵਿਜੀਲੈਂਸ ਦਾ ਥਾਣਾ ਪਟਿਆਲਾ ਵਿਖੇ ਲੈ ਲਾਈ ਅਤੇ ਹੁਣ ਕੱਲ੍ਹ ਨੂੰ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।

Advertisement

Advertisement
Advertisement