For the best experience, open
https://m.punjabitribuneonline.com
on your mobile browser.
Advertisement

ਵੀਅਤਨਾਮ ਵੱਲੋਂ ਦੋ ਤੋਂ ਵੱਧ ਬੱਚੇ ਵਾਲੀ ਨੀਤੀ ਰੱਦ

04:59 AM Jun 06, 2025 IST
ਵੀਅਤਨਾਮ ਵੱਲੋਂ ਦੋ ਤੋਂ ਵੱਧ ਬੱਚੇ ਵਾਲੀ ਨੀਤੀ ਰੱਦ
Advertisement

ਹਨੋਈ: ਵੀਅਤਨਾਮ ਵੱਲੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋ ਤੋਂ ਵੱਧ ਬੱਚੇ ਪੈਦਾ ਕਰਨ ਤੋਂ ਰੋਕਣ ਵਾਲੀ ਨੀਤੀ ਮੰਗਲਵਾਰ ਨੂੰ ਰੱਦ ਕਰ ਦਿੱਤੀ ਗਈ। ਇਹ ਕਦਮ ਘਟਦੀ ਜਨਮ ਦਰ, ਉਮਰਦਰਾਜ ਲੋਕਾਂ ਦੀ ਵਧ ਰਹੀ ਗਿਣਤੀ ਅਤੇ ਆਰਥਿਕ ਵਿਕਾਸ ਦਰ ’ਤੇ ਪੈ ਰਹੇ ਅਸਰ ਕਾਰਨ ਚੁੱਕਿਆ ਗਿਆ ਹੈ। ਸਰਕਾਰੀ ਮੀਡੀਆ ‘ਵੀਅਤਨਾਮ ਨਿਊਜ਼ ਏਜੰਸੀ’ ਨੇ ਬੁੱਧਵਾਰ ਨੂੰ ਦੱਸਿਆ ਕਿ ਕੌਮੀ ਅਸੈਂਬਲੀ ਨੇ ਉਹ ਨੇਮ ਖਤਮ ਕਰਨ ਲਈ ਸੋਧ ਕੀਤੀ ਹੈ ਜੋ ਪਰਿਵਾਰਾਂ ਨੂੰ ਦੋ ਤੋਂ ਵੱਧ ਬੱਚੇ ਪੈਦਾ ਕਰਨ ਤੋਂ ਰੋਕਦੇ ਹਨ। ਵੀਅਤਨਾਮ ਨੇ ਦੋ ਤੋਂ ਵੱਧ ਬੱਚੇ ਪੈਦਾ ਕਰਨ ਤੋਂ ਰੋਕਣ ਵਾਲਾ ਕਾਨੂੰਨ 1988 ’ਚ ਲਾਗੂ ਕੀਤਾ ਸੀ। ਇਹ ਨਿਯਮ ਆਮ ਤੌਰ ’ਤੇ ਕਮਿਊਨਿਸਟ ਪਾਰਟੀ ਮੈਂਬਰਾਂ ਲਈ ਵੱਧ ਸਖ਼ਤ ਸਨ ਕਿਉਂਕਿ ਤੀਜਾ ਬੱਚਾ ਹੋਣ ’ਤੇ ਉਨ੍ਹਾਂ ਨੂੰ ਤਰੱਕੀ ਤੇ ਬੋਨਸ ਤੋਂ ਵਾਂਝੇ ਰਹਿਣਾ ਪੈਂਦਾ ਸੀ। -ਪੀਟੀਆਈ

Advertisement

Advertisement
Advertisement
Advertisement
Author Image

Advertisement