ਵਿਦਿਆਰਥੀ ਕਲਿਆਣ ਪ੍ਰੀਸ਼ਦ ਨੇ ਲੇਖ ਮੁਕਾਬਲੇ ਕਰਵਾਏ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 11 ਸਤੰਬਰ
ਡਾ. ਮਥੁਰਾ ਦਾਸ ਸਵਤੰਤਰ ਦੀ ਸਰਪ੍ਰਸਤੀ ਅਤੇ ਚੇਅਰਮੈਨ ਰਾਜ ਕੁਮਾਰ ਜੈਨ ਦੀ ਅਗਵਾਈ ਹੇਠ ਕੁਲਦੀਪ ਕੁਮਾਰ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਮਿਡਲ ਜਮਾਤਾਂ ਦੇ ਵਿਦਿਆਰਥੀਆਂ ਲਈ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਬਲਾਕ ਰਾਜਪੁਰਾ-1 ਅਤੇ ਬਲਾਕ ਰਾਜਪੁਰਾ-2 ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸ੍ਰੀ ਵਰਮਾ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਸਨਮਾਨ ਦਿੰਦਿਆਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸੈਦਖੇੜੀ ਦੀ ਕ੍ਰਿਤਿਕਾ (ਛੇਵੀਂ), ਸਰਕਾਰੀ ਕੰਨਿਆ ਸਕੂਲ ਕਾਲਕਾ ਰੋਡ ਰਾਜਪੁਰਾ ਦੀ ਕਮਲਦੀਪ ਕੌਰ (ਸੱਤਵੀਂ) ਅਤੇ ਸਕੂਲ ਆਫ ਐਮੀਨੈਂਸ ਮਹਿੰਦਰ ਗੰਜ ਰਾਜਪੁਰਾ ਦੇ ਗੌਤਮ ਕੁਮਾਰ (ਛੇਵੀਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਸਥਾਨ ’ਤੇ ਸਰਕਾਰੀ ਕੰਨਿਆ ਸਕੂਲ ਕਾਲਕਾ ਰੋਡ ਦੀ ਖੁਸ਼ੀ ਰਾਣੀ ਅਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਨਵਜੋਤ ਕੌਰ (ਸੱਤਵੀਂ) ਅਤੇ ਰਾਸ਼ੀ (ਅੱਠਵੀਂ) ਰਹੀਆਂ। ਤੀਜੇ ਸਥਾਨ ’ਤੇ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਦੇ ਖੁਸ਼ਪ੍ਰੀਤ ਕੌਰ (ਅੱਠਵੀਂ) ਅਤੇ ਸਹਸ ਮਿਰਜਾਪੁਰ ਦੀਆਂ ਨਵਨੀਤ ਕੌਰ (ਅੱਠਵੀਂ) ਅਤੇ ਗੁਰਮਨ ਕੌਰ (ਅੱਠਵੀਂ) ਰਹੀਆਂ। ਰਾਜਿੰਦਰ ਸਿੰਘ ਚਾਨੀ ਨੇ ਮੰਚ ਸੰਚਾਲਨ ਬਾਖੂਬੀ ਕੀਤਾ।