For the best experience, open
https://m.punjabitribuneonline.com
on your mobile browser.
Advertisement

ਵਿਧੂ ਵਿਨੋਦ ਚੋਪੜਾ ਨੇ ਉਭਰਦੇ ਫਿਲਮ ਨਿਰਮਾਤਾਵਾਂ ਨੂੰ ਸਫਲਤਾ ਦੇ ਗੁਰ ਦੱਸੇ

06:46 AM Mar 20, 2024 IST
ਵਿਧੂ ਵਿਨੋਦ ਚੋਪੜਾ ਨੇ ਉਭਰਦੇ ਫਿਲਮ ਨਿਰਮਾਤਾਵਾਂ ਨੂੰ ਸਫਲਤਾ ਦੇ ਗੁਰ ਦੱਸੇ
Advertisement

ਮੁੰਬਈ: ਫਿਲਮ ‘12ਵੀਂ ਫੇਲ੍ਹ’ ਨਾਲ ਨਾਮਣਾ ਖੱਟਣ ਵਾਲੇ ਫਿਲਮਕਾਰ ਵਿਧੂ ਵਿਨੋਦ ਚੋਪੜਾ ਸੱਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ’ਚ ਭਵਿੱਖ ਦੇ ਸੰੰਭਾਵੀ ਫਿਲਮ ਨਿਰਮਾਤਾਵਾਂ ਦੇ ਰੂਬਰੂ ਹੋਏ। ਉਨ੍ਹਾਂ ਨੇ ਉਭਰਦੇ ਨਿਰਮਾਤਾਵਾਂ ਨੂੰ ਚੰਗੀਆਂ ਫਿਲਮਾਂ ਬਣਾਉਣ ਦੇ ਗੁਰ ਦੱਸੇ। ਉਨ੍ਹਾਂ ਚੰਗੀ ਫਿਲਮ ਬਣਾਉਣ ਲਈ ਚੰਗੀ ਕਹਾਣੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਸਕ੍ਰਿਪਟ ਤੁਹਾਡੇ ਨਾਲ ਗੱਲ ਕਰ ਰਹੀ ਹੋਣੀ ਚਾਹੀਦੀ ਹੈ। ਇਹ ਅਜਿਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਇਸ ਨਾਲ ਪਿਆਰ ਕਰਨ ਲੱਗ ਪਵੋ। ਆਪਣੇ ਆਪ ਤੋਂ ਪੁੱਛੋ ਕਿ ਕੀ ਤੁਸੀਂ ਆਪਣੇ ਵਿਚਾਰ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ। ’ ਵਿਧੂ ਨੇ ਇਸ ਮੌਕੇ ਆਪਣੀ ਪਸੰਦ ਅਤੇ ਆਪਣੇ ਅਗਾਮੀ ਪ੍ਰਾਜੈਕਟਾਂ ਨਾਲ ਪਿਆਰ ਹੋਣ ਬਾਰੇ ਵੀ ਦੱਸਿਆ। ਉਸ ਨੇ ਦੱਸਿਆ ਕਿ ਹਰ ਇਕ ਦਾ ਆਪਣਾ ਅੰਦਾਜ਼ ਹੁੰਦਾ ਹੈ। ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਜੋ ਵੀ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ, ਉਹ ਹਰ ਮਾਮਲੇ ਵਿੱਚ ਵੱਖਰਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਉਸ ਚੀਜ਼ ਦੀ ਪਛਾਣ ਕਰੋ ਜੋ ਤੁਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹੋ। ਇਸ ਮਗਰੋਂ ਉਸ ਨੂੰ ਆਪਣੇ ਨਿਜੀ ਤਜਰਬਿਆਂ ਰਾਹੀਂ ਸਭਨਾਂ ਸਾਹਮਣੇ ਇਮਾਨਦਾਰੀ ਨਾਲ ਪੇਸ਼ ਕਰੋ।’ -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×