ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਨ ਸਭਾ ਚੋਣਾਂ: ਏਲਨਾਬਾਦ ’ਚ ਹੁਣ ਤੱਕ ਇਨੈਲੋ ਦਾ ਪੱਲੜਾ ਭਾਰੀ

08:02 AM Sep 22, 2024 IST
ਅਭੈ ਸਿੰਘ ਚੌਟਾਲਾ, ਭਰਤ ਸਿੰਘ ਬੈਨੀਵਾਲ, ਅਮੀਰ ਚੰਦ ਮਹਿਤਾ

ਜਗਤਾਰ ਸਮਾਲਸਰ
ਏਲਨਾਬਾਦ, 21 ਸਤੰਬਰ
ਚੋਣਾਂ ਦੀਆਂ ਤਰੀਕਾਂ ਨਜ਼ਦੀਕ ਆਉਣ ਕਾਰਨ ਏਲਨਾਬਾਦ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਦੇ ਆਗੂ ਚੋਣਾਂ ਵਿੱਚ ਇਲਾਕੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਦੀ ਗੱਲ ਕਰਨ ਦੀ ਬਜਾਏ ਇੱਕ-ਦੂਜੇ ਉੱਤੇ ਸਿਆਸੀ ਚਿੱਕੜ ਸੁੱਟਦੇ ਨਜ਼ਰ ਆ ਰਹੇ ਹਨ। ਇੱਥੇ ਭਾਜਪਾ ਦੇ ਅਮੀਰ ਚੰਦ ਮਹਿਤਾ, ਇਨੈਲੋ ਦੇ ਅਭੈ ਸਿੰਘ ਚੌਟਾਲਾ, ਕਾਂਗਰਸ ਪਾਰਟੀ ਦੇ ਭਰਤ ਸਿੰਘ ਬੈਨੀਵਾਲ, ਆਮ ਆਦਮੀ ਪਾਰਟੀ ਦੇ ਮਨੀਸ਼ ਅਰੋੜਾ ਅਤੇ ਜਜਪਾ ਦੇ ਅੰਜਨੀ ਲੱਢਾ ਸਣੇ ਕੁੱਲ 10 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਏਲਨਾਬਾਦ ਵਿਧਾਨ ਸਭਾ ਸੀਟ ਦੇ 1972 ਵਿੱਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਬ੍ਰਿਜ ਲਾਲ, 1977 ਵਿੱਚ ਜਨਤਾ ਪਾਰਟੀ ਦੇ ਭਾਗੀ ਰਾਮ, 1982 ਵਿੱਚ ਲੋਕ ਦਲ ਦੇ ਭਾਗੀ ਰਾਮ, 1987 ਵਿੱਚ ਫਿਰ ਲੋਕ ਦਲ ਪਾਰਟੀ ਦੇ ਭਾਗੀ ਰਾਮ, 1991 ਵਿੱਚ ਕਾਂਗਰਸ ਪਾਰਟੀ ਦੇ ਮਨੀ ਰਾਮ, 1996 ਵਿੱਚ ਭਾਗੀ ਰਾਮ, ਸਾਲ 2000 ਦੀਆਂ ਚੋਣਾਂ ਵਿੱਚ ਇਨੈਲੋ ਉਮੀਦਵਾਰ ਭਾਗੀ ਰਾਮ, 2005 ਵਿੱਚ ਇਨੈਲੋ ਦੇ ਡਾ. ਸ਼ੁਸੀਲ ਇੰਦੌਰਾ, ਸਾਲ 2009 ਵਿੱਚ ਓਮ ਪ੍ਰਕਾਸ਼ ਚੌਟਾਲਾ, 2014 ਵਿੱਚ ਅਭੈ ਸਿੰਘ ਚੌਟਾਲਾ, 2019 ਵਿੱਚ ਅਭੈ ਸਿੰਘ ਚੌਟਾਲਾ ਅਤੇ ਸਾਲ 2021 ਦੀ ਹੋਈ ਜ਼ਿਮਨੀ ਚੋਣ ਵਿੱਚ ਇਨੈਲੋ ਦੇ ਅਭੈ ਸਿੰਘ ਚੌਟਾਲਾ ਜੇਤੂ ਰਹੇ ਹਨ। ਇਸ ਵਿਧਾਨ ਸਭਾ ਸੀਟ ਤੇ ਅੱਜ ਤੱਕ ਹੋਈਆਂ ਚੋਣਾਂ ਦੌਰਾਨ ਇੱਥੇ ਇਨੈਲੋ ਪਾਰਟੀ ਵੱਲੋਂ ਸਭ ਤੋਂ ਜ਼ਿਆਦਾ ਜਿੱਤ ਹਾਸਲ ਕੀਤੀ ਗਈ ਹੈ। ਇਨੈਲੋ ਦੇ ਚੌਧਰੀ ਭਾਗੀ ਰਾਮ ਇਸ ਸੀਟ ਤੇ ਪੰਜ ਵਾਰ ਵਿਧਾਇਕ ਬਣੇ ਹਨ। ਏਲਨਾਬਾਦ ਸੀਟ ’ਤੇ ਲਗਾਤਾਰ ਤਿੰਨ ਵਾਰ ਜੇਤੂ ਰਹਿਣ ਦਾ ਰਿਕਾਰਡ ਵੀ ਚੌਧਰੀ ਭਾਗੀ ਰਾਮ ਅਤੇ ਅਭੈ ਸਿੰਘ ਚੌਟਾਲਾ ਦੇ ਨਾਮ ਹੈ। ਜੇਕਰ ਇਸ ਵਾਰ ਦੀਆਂ ਚੋਣਾਂ ਵਿੱਚ ਅਭੈ ਸਿੰਘ ਚੌਟਾਲਾ ਜਿੱਤ ਹਾਸਲ ਕਰਦੇ ਹਨ ਤਾਂ ਉਹ ਇਸ ਸੀਟ ’ਤੇ ਲਗਾਤਾਰ ਚੌਥੀ ਵਾਰ ਜਿੱਤ ਦਰਜ ਕਰਨ ਵਾਲੇ ਉਮੀਦਵਾਰ ਬਣ ਜਾਣਗੇ। ਕਾਂਗਰਸ ਪਾਰਟੀ ਦੇ ਭਰਤ ਸਿੰਘ ਬੈਨੀਵਾਲ ਏਲਨਾਬਾਦ ਵਿਧਾਨ ਸਭਾ ਸੀਟ ਤੋਂ ਦੋ ਵਾਰ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਜਿੱਤ ਨਸੀਬ ਨਹੀਂ ਹੋਈ ਹੈ। ਭਾਜਪਾ ਦੇ ਅਮੀਰ ਚੰਦ ਮਹਿਤਾ ਵੀ ਦੂਜੀ ਵਾਰ ਚੋਣ ਮੈਦਾਨ ਵਿੱਚ ਹਨ। ਸਾਲ 1991 ਦੀਆਂ ਚੋਣਾਾਂਦੌਰਾਨ ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀ ਰਾਮ ਨੇ ਜਿੱਤ ਹਾਸਲ ਕੀਤੀ ਸੀ ਜਦੋਕਿ ਉਸ ਤੋਂ ਬਾਅਦ ਸੱਤ ਵਾਰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਸੀਟ ’ਤੇ ਇਨੈਲੋ ਦਾ ਹੀ ਸਿਆਸੀ ਕਬਜ਼ਾ ਰਿਹਾ ਹੈ।

Advertisement

Advertisement