ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਨ ਸਭਾ ਚੋਣਾਂ: ਬਾਹਰੀ ਉਮੀਦਵਾਰ ਦਾ ਭਾਜਪਾ ਵਰਕਰਾਂ ਵੱਲੋਂ ਵਿਰੋਧ

08:57 AM Aug 31, 2024 IST
ਮੀਟਿੰਗ ਮੌਕੇ ਭਾਜਪਾ ਵਰਕਰਾਂ ਨਾਲ ਸਾਬਕਾ ਸੰਸਦ ਮੈਂਬਰ ਸਵਾਮੀ ਸੁਮੇਧਾਨੰਦ ਸਰਸਵਤੀ।

ਪੱਤਰ ਪ੍ਰੇਰਕ
ਰਤੀਆ, 30 ਅਗਸਤ
ਰਾਜਸਥਾਨ ਦੇ ਸੀਕਰ ਤੋਂ ਸਾਬਕਾ ਸੰਸਦ ਮੈਂਬਰ ਸਵਾਮੀ ਸੁਮੇਧਾਨੰਦ ਸਰਸਵਤੀ ਨੇ ਅੱਜ ਰਤੀਆ ਦੀ ਅਨਾਜ ਮੰਡੀ ਵਿੱਚ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਭਾਜਪਾ ਵਰਕਰਾਂ ਨੇ ਕਿਹਾ ਕਿ ਰਤੀਆ ਹਲਕੇ ਤੋਂ ਹੀ ਕੋਈ ਵੀ ਬਾਹਰੀ ਉਮੀਦਵਾਰ ਨਾ ਥੋਪਿਆ ਜਾਵੇ। ਵਰਕਰਾਂ ਨੇ ਕਿਹਾ ਕਿ ਜੇ ਪਾਰਟੀ ਉਨ੍ਹਾਂ ’ਤੇ ਕੋਈ ਬਾਹਰੀ ਉਮੀਦਵਾਰ ਥੋਪਦੀ ਹੈ ਤਾਂ ਸਮੂਹ ਵਰਕਰ ਇਸ ਦਾ ਜ਼ੋਰਦਾਰ ਵਿਰੋਧ ਕਰਨਗੇ।
ਇਸ ’ਤੇ ਸਾਬਕਾ ਸੰਸਦ ਮੈਂਬਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਮੁੱਦਾ ਹਾਈਕਮਾਂਡ ਤੱਕ ਜ਼ਰੂਰ ਪਹੁੰਚਾਉਣਗੇ ਅਤੇ ਉਨ੍ਹਾਂ ਦੀ ਮੰਗ ਦਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਵਿਧਾਇਕ ਲਕਸ਼ਮਣ ਨਾਪਾ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਵਾਈਸ ਚੇਅਰਮੈਨ ਜੋਗਿੰਦਰ ਨੰਦਾ, ਕੇਵਲ ਮਹਿਤਾ, ਪ੍ਰਮੋਦ ਬਾਂਸਲ, ਮੁਖਤਿਆਰ ਬਾਜ਼ੀਗਰ ਭੀਮ ਲਾਂਬਾ, ਹਰੀਸ਼ ਆਹੂਜਾ, ਕੇਵਲ ਮਹਿਤਾ, ਸੁਖਵਿੰਦਰ ਗੋਇਲ, ਰਮੇਸ਼ ਮਹਿਤਾ, ਰਾਧਾ ਕ੍ਰਿਸ਼ਨ ਨਾਰੰਗ, ਕੁਲਵੰਤ ਸੈਣੀ ਅਤੇ ਭਾਜਪਾ ਦੇ ਸੈਂਕੜੇ ਵਰਕਰ ਹਾਜ਼ਰ ਸਨ।

Advertisement

ਰਤੀਆ ਵਿਚ ਸੁਨੀਤਾ ਦੁੱਗਲ ਨੂੰ ਉਤਾਰੇ ਜਾਣ ਦਾ ਵਿਰੋਧ

ਰਤੀਆ ਵਿਧਾਨ ਸਭਾ ਸਬੰਧੀ ਮੀਟਿੰਗ ਜ਼ਿਲ੍ਹਾ ਚੋਣ ਇੰਚਾਰਜ ਸਵਾਮੀ ਸੁਮੇਧਾਨੰਦ ਸਰਸਵਤੀ ਦੀ ਹਾਜ਼ਰੀ ਵਿੱਚ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਵਿਧਾਇਕ ਲਛਮਣ ਨਾਪਾ ਅਤੇ ਸਮੂਹ ਮੰਡਲ ਪ੍ਰਧਾਨ ਅਤੇ ਸੀਨੀਅਰ ਵਰਕਰ ਹਾਜ਼ਰ ਸਨ। ਸਾਰਿਆਂ ਨੇ ਸਰਬਸੰਮਤੀ ਨਾਲ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਦੇ ਨਾਂ ਦਾ ਵਿਰੋਧ ਕੀਤਾ। ਸਾਰੇ ਵਰਕਰਾਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਉਹ ਕਿਸੇ ਵੀ ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀਂ ਕਰਨਗੇ।

Advertisement
Advertisement