ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਨ ਪਰਿਸ਼ਦ ਚੋਣਾਂ: ਸ਼ਿਵ ਸੈਨਾ (ਯੂਬੀਟੀ) ਤਿੰਨ ਤੇ ਕਾਂਗਰਸ ਇਕ ਸੀਟ ’ਤੇ ਲੜੇਗੀ ਚੋਣ

07:19 AM Jun 13, 2024 IST

ਮੁੰਬਈ, 12 ਜੂਨ
ਕਾਂਗਰਸ ਵੱਲੋਂ ਊਧਵ ਠਾਕਰੇ ’ਤੇ ਦੋਸ਼ ਲਾਏ ਜਾਣ ਕਿ ਠਾਕਰੇ ਦੀ ਪਾਰਟੀ ਵਿਧਾਨ ਪਰਿਸ਼ਦ ਦੀਆਂ ਆਗਾਮੀ ਚੋਣਾਂ ਲਈ ਇਕੱਲੀ ਉਮੀਦਵਾਰ ਐਲਾਨ ਰਹੀ ਹੈ, ਤੋਂ ਬਾਅਦ ਅੱਜ ਦੋਵੇਂ ਪਾਰਟੀਆਂ ਨੇ ਇਨ੍ਹਾਂ ਸੀਟਾਂ ਦੀ ਵੰਡ ਸਬੰਧੀ ਸਮਝੌਤਾ ਸਿਰੇ ਚੜ੍ਹ ਗਿਆ। ਇਸ ਸਮਝੌਤੇ ਮੁਤਾਬਕ ਸ਼ਿਵ ਸੈਨਾ (ਯੂਬੀਟੀ) ਨੇ ਚਾਰ ਵਿੱਚੋਂ ਤਿੰਨ ਜਦਕਿ ਕਾਂਗਰਸ ਨੇ ਇਕ ਸੀਟ ’ਤੇ ਚੋਣ ਲੜਨ ਦਾ ਫੈਸਲਾ ਲਿਆ ਹੈ। ਹਰੇਕ ਦੋ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਪਰਿਸ਼ਦ ਦੀਆਂ ਚਾਰ ਸੀਟਾਂ ਦੀਆਂ ਚੋਣਾਂ ਲਈ ਵੋਟਾਂ 26 ਜੂਨ ਨੂੰ ਪੈਣਗੀਆਂ ਜਦਕਿ ਨਤੀਜਾ ਪਹਿਲੀ ਜੁਲਾਈ ਨੂੰ ਐਲਾਨਿਆ ਜਾਵੇਗਾ। ਮੌਜੂਦਾ ਮੈਂਬਰਾਂ ਦਾ ਕਾਰਜਕਾਲ ਜੁਲਾਈ ਵਿੱਚ ਖ਼ਤਮ ਹੋਣ ਜਾ ਰਿਹਾ ਹੈ। ਇਨ੍ਹਾਂ ਸੀਟਾਂ ਵਿੱਚ ਮੁੰਬਈ ਗ੍ਰੈਜੂਏਟਸ ਹਲਕਾ, ਕੋਂਕਣ ਗ੍ਰੈਜੂਏਟਸ ਹਲਕਾ, ਮੁੰਬਈ ਟੀਚਰਜ਼ ਹਲਕਾ ਅਤੇ ਨਾਸਿਕ ਟੀਚਰਜ਼ ਹਲਕਾ ਸ਼ਾਮਲ ਹਨ। ਅੱਜ ਅਰਜ਼ੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ।
ਮਹਾ ਵਿਕਾਸ ਅਗਾੜੀ ਦੀਆਂ ਦੋ ਪਾਰਟੀਆਂ ਵਿਚਾਲੇ ਸਿਰੇ ਚੜ੍ਹੇ ਸੀਟਾਂ ਦੀ ਵੰਡ ਸਬੰਧੀ ਸਮਝੌਤੇ ਤਹਿਤ ਸ਼ਿਵ ਸੈਨਾ (ਯੂਬੀਟੀ) ਵੱਲੋਂ ਮੁੰਬਈ ਗ੍ਰੈਜੂਏਟਸ ਹਲਕੇ, ਮੁੰਬਈ ਟੀਚਰਜ਼ ਹਲਕੇ ਅਤੇ ਨਾਸਿਕ ਟੀਚਰਜ਼ ਹਲਕੇ ਤੋਂ ਚੋਣ ਲੜੀ ਜਾਵੇਗੀ ਜਦਕਿ ਕਾਂਗਰਸ ਕੋਂਕਣ ਗ੍ਰੈਜੂਏਟਸ ਹਲਕੇ ਤੋਂ ਚੋਣ ਲੜੇਗੀ।
ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਕਾਂਗਰਸ ਕੋਂਕਣ ਗ੍ਰੈਜੂਏਟਸ ਹਲਕੇ ਤੋਂ ਚੋਣ ਲੜੇਗੀ ਅਤੇ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦੇ ਕਿਸ਼ੋਰ ਜੈਨ ਨੂੰ ਇਸ ਸੀਟ ਤੋਂ ਆਪਣੀ ਨਾਮਜ਼ਦਗੀ ਵਾਪਸ ਲੈਣ ਲਈ ਕਹਿ ਦਿੱਤਾ ਗਿਆ ਹੈ। ਇਸ ਸੀਟ ਤੋਂ ਕਾਂਗਰਸ ਦੇ ਰਮੇਸ਼ ਕੀਰ ਚੋਣ ਲੜਨਗੇ।
ਮੁੰਬਈ ਟੀਚਰਜ਼ ਹਲਕੇ ਤੋਂ ਸ਼ਿਵ ਸੈਨਾ (ਯੂਬੀਟੀ) ਦੇ ਜੇਐੱਮ ਅਭਯੰਕਰ, ਭਾਜਪਾ ਦਾ ਸਮਰਥਨ ਪ੍ਰਾਪਤ ਸ਼ਿਵਨਾਥ ਦਰਾਦੇ, ਸੁਭਾਸ਼ ਮੋਰੇ (ਸ਼ਿਕਸ਼ਕ ਭਾਰਤੀ) ਅਤੇ ਸ਼ਿਵਾਜੀਰਾਓ ਨਲਵਾੜੇ (ਐੱਨਸੀਪੀ) ਮੈਦਾਨ ਵਿੱਚ ਹਨ।
ਮੁੰਬਈ ਗ੍ਰੈਜੂਏਟਸ ਹਲਕੇ ਤੋਂ ਸ਼ਿਵ ਸੈਨਾ (ਯੂਬੀਟੀ) ਦੇ ਅਨਿਲ ਪਰਬ ਅਤੇ ਭਾਜਪਾ ਦੇ ਕਿਰਨ ਸ਼ੈਲਾਰ ਚੋਣ ਲੜ ਰਹੇ ਹਨ। ਨਾਸਿਕ ਟੀਚਰਜ਼ ਹਲਕੇ ਤੋਂ ਸ਼ਿਵ ਸੈਨਾ (ਯੂਬੀਟੀ) ਦੇ ਸੰਦੀਪ ਗੁਲਾਵੇ, ਸ਼ਿਵ ਸੈਨਾ ਤੋਂ ਕਿਸ਼ੋਰ ਦਰਾਦੇ, ਐੱਨਸੀਪੀ ਦੇ ਮਹੇਂਦਰ ਭਾਵਸਰ ਅਤੇ ਆਜ਼ਾਦ ਤੌਰ ’ਤੇ ਵਿਵੇਕ ਕੋਲਹੇ ਮੈਦਾਨ ਵਿੱਚ ਹਨ। -ਪੀਟੀਆਈ

Advertisement

Advertisement