ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਰਟ ਕਮਿਸ਼ਨਰ ਵੱਲੋਂ ਮੰਡੀ ਬੋਰਡ ਦੇ ਸਫਾਈ ਪ੍ਰਬੰਧਾਂ ਦੀ ਵੀਡੀਓਗ੍ਰਾਫੀ

10:30 AM Apr 01, 2024 IST
ਕੋਰਟ ਕਮਿਸ਼ਨਰ ਨੀਰਜ ਸਬਜ਼ੀ ਮੰਡੀ ਵਿੱਚ ਪਏ ਹੋਏ ਗੰਦਗੀ ਦੇ ਢੇਰਾਂ ਦੀ ਵੀਡੀਓਗ੍ਰਾਫੀ ਕਰਦੇ ਹੋਏ।

ਐੱਨਪੀ ਧਵਨ
ਪਠਾਨਕੋਟ, 31 ਮਾਰਚ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਗਏ ਕੋਰਟ ਕਮਿਸ਼ਨਰ ਨੀਰਜ ਕਲੇਰ ਸਬਜ਼ੀ ਮੰਡੀ ਵਿੱਚ ਪੁੱਜੇ ਅਤੇ ਉਥੇ ਉਨ੍ਹਾਂ ਸਬਜ਼ੀ ਮੰਡੀ ਵਿੱਚ ਸਫਾਈ ਵਿਵਸਥਾ, ਸੀਵਰੇਜ ਅਤੇ ਹੋਰ ਸੁਵਿਧਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ ਅਤੇ ਸ਼ਿਵ ਸ਼ਕਤੀ ਰੇਹੜੀ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਤੇ ਫੜ੍ਹੀ ਯੂਨੀਅਨ ਦੇ ਹੋਰ ਆਗੂ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਫੜ੍ਹੀਆਂ ਉਪਰ ਲਗਾਈ ਗਈ ਠੇਕਾ ਪਰਚੀ ਨੂੰ ਹਟਾਉਣ ਦੀ ਮੰਗ ਲਈ ਸਬਜ਼ੀ ਮੰਡੀ ਦੀ ਸ਼ਿਵ ਸ਼ਕਤੀ ਰੇਹੜੀ-ਫੜ੍ਹੀ ਯੂਨੀਅਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੀਤੀ ਗਈ ਸੀ ਤੇ ਉੱਥੇ ਯੂਨੀਅਨ ਨੇ ਠੇਕਾ ਪਰਚੀ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਮੰਡੀ ਬੋਰਡ ਵੱਲੋਂ ਉੱਥੇ ਕੋਈ ਸੁਵਿਧਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਉਨ੍ਹਾਂ ਨੂੰ ਖੁੱਲ੍ਹੇ ਅਸਮਾਨ ਹੇਠ ਹੀ ਜ਼ਮੀਨ ਉਪਰ ਫੜ੍ਹੀਆਂ ਲਗਾ ਕੇ ਸਬਜ਼ੀ ਵੇਚਣੀ ਪੈਂਦੀ ਹੈ। ਜਦ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਅਦਾਲਤ ਅੰਦਰ ਕਿਹਾ ਸੀ ਕਿ ਫੜ੍ਹੀ ਵਾਲਿਆਂ ਨੂੰ ਉਥੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ’ਤੇ ਅਦਾਲਤ ਨੇ ਕੋਰਟ ਕਮਿਸ਼ਨਰ ਨੀਰਜ ਨੂੰ ਨਿਯੁਕਤ ਕਰ ਦਿੱਤਾ ਸੀ ਕਿ ਉਹ ਮੌਕੇ ਉਪਰ ਜਾ ਕੇ ਸਾਰਾ ਜਾਇਜ਼ਾ ਲੈ ਕੇ ਪੂਰੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ। ਅਦਾਲਤ ਦੇ ਹੁਕਮਾਂ ਤਹਿਤ ਉਨ੍ਹਾਂ ਸਬਜ਼ੀ ਮੰਡੀ ਕੰਪਲੈਕਸ ਦਾ ਨਿਰੀਖਣ ਕੀਤਾ ਅਤੇ ਉੱਥੇ ਫੈਲੀ ਗੰਦਗੀ, ਪੀਣ ਦੇ ਪਾਣੀ ਦੀ ਵਿਵਸਥਾ, ਪਾਖਾਨੇ, ਲਾਈਟ ਆਦਿ ਦੀ ਪੂਰੀ ਵੀਡੀਓਗ੍ਰਾਫੀ ਕੀਤੀ। ਜਦ ਕਿ ਕੋਰਟ ਕਮਿਸ਼ਨਰ ਨੀਰਜ ਨੇ ਪੁੱਛਣ ਤੇ ਸਿਰਫ ਇੰਨਾ ਹੀ ਦੱਸਿਆ ਕਿ ਉਹ ਕੋਰਟ ਵਿੱਚ ਆਪਣੀ ਰਿਪੋਰਟ ਪੇਸ਼ ਕਰਨਗੇ।

Advertisement

Advertisement
Advertisement