Video: ਕਿਸਾਨ ਆਗੂ Dallewal ਨੂੰ ਮਿਲਣ ਪੁੱਜੀ Vinesh Phogat
06:01 PM Dec 15, 2024 IST
ਪੰਜਾਬੀ ਟ੍ਰਬਿਊਨ ਵੈੈੱਬ ਡੈਸਕ
ਚੰਡੀਗੜ੍ਹ, 15 ਦਸੰਬਰ
Farmer Protest: ਪੰਜਾਬ ਅਤੇ ਹਰਿਆਣਾ ਦੀ ਢਾਬੀ ਗੁਜਰਾਂ/ਖਨੌਰੀ ਸਰਹੱਦ 'ਤੇ ਕਿਸਾਨ ਮੰਗਾਂ ਲਈ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਅਤੇ ਉਨ੍ਹਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਨ ਲਈ ਅੱਜ ਹਰਿਆਣਾ ਦੀ ਕਾਂਗਰਸ ਆਗੂ ਤੇ ਦੇਸ਼ ਦੀ ਨਾਮੀ ਪਹਿਲਵਾਨ ਵਿਨੇਸ਼ ਫੋਗਾਟ ਵੀ ਮੋਰਚੇ ਵਿਖੇ ਪੁੱਜੀ। ਇਸ ਮੌਕੇ ਉਸ ਨੇ ਪੰਜਾਬ ਅਤੇ ਹਰਿਆਣਾ ਦੇ ਆਮ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਹ ਅੰਦੋਲਨ ਦਾ ਵਧ ਚੜ੍ਹ ਕੇ ਸਾਥ ਦੇਣ।
ਫੋਗਾਟ ਨੇ ਕਿਹਾ, "ਉਹ (ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ) ਦੂਜਿਆਂ ਲਈ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ... ਮੈਂ ਪੰਜਾਬ, ਹਰਿਆਣਾ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕਰਦੀ ਹਾਂ... ਦੇਸ਼ ਵਿੱਚ ਐਮਰਜੈਂਸੀ ਵਰਗੀ ਸਥਿਤੀ ਹੈ।’’
ਉਨ੍ਹਾਂ ਹੋਰ ਕਿਹਾ, ‘‘ਸਰਕਾਰ ਨੂੰ ਇਸ ਦਾ ਹੱਲ ਲੱਭਣਾ ਪਵੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਬਹੁਤ ਵੱਡੇ ਭਾਸ਼ਣ ਦਿੰਦੇ ਹਨ, ਕੱਲ੍ਹ ਵੀ ਉਨ੍ਹਾਂ ਨੇ ਸੰਸਦ ਵਿੱਚ ਭਾਸ਼ਣ ਦਿੱਤਾ ਸੀ, ਪਰ ਹੁਣ ਭਾਸ਼ਣ ਦੇਣ ਤੋਂ ਇਲਾਵਾ ਕੁਝ ਕੰਮ ਵੀ ਕਰਨਾ ਪਵੇਗਾ... ਸਾਨੂੰ ਸਾਰਿਆਂ ਨੂੰ ਇਹ ਦਿਖਾਉਣ ਲਈ ਅੱਗੇ ਆਉਣ ਦੀ ਲੋੜ ਹੈ ਕਿ ਅਸੀਂ ਇੱਕਜੁੱਟ ਹਾਂ...।"
ਇਹ ਵੀ ਪੜ੍ਹੋ:
Farmer Protest: Dallewal ਨੂੰ ਮਿਲਣ ਢਾਬੀ ਗੁਜਰਾਂ ਬਾਰਡਰ ਪੁੱਜੇ DGP ਗੌਰਵ ਯਾਦਵ, ਮਰਨ ਵਰਤ ਤੋੜਨ ਦੀ ਕੀਤੀ ਅਪੀਲ
Advertisement
ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਬਜਾਏ ਮੰਗਾਂ ਪੂਰੀਆਂ ਕਰੇ ਸਰਕਾਰ: ਸ਼ੈਲਜਾ
Advertisement
ਉਨ੍ਹਾਂ ਮਹਿਜ਼ 101 ਕਿਸਾਨਾਂ ਦੇ ਜਥੇ ਨੂੰ ਵੀ ਹਰਿਆਣਾ ਪੁਲੀਸ ਵੱਲੋਂ ਦਿੱਲੀ ਜਾਣ ਦੀ ਇਜਾਜ਼ਤ ਨਾ ਦਿੱਤੇ ਜਾਣਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, ‘‘101 ਲੋਕ ਕੋਈ ਜ਼ਿਆਦਾ ਨਹੀਂ ਹੁੰਦੇ... ਜੇ ਤੁਸੀਂ ਉਨ੍ਹਾਂ ਨੂੰ ਵੀ ਤੁਸੀਂ ਕਹੋ ਕਿ ਉਹ ਅਤਿਵਾਦੀ ਹਨ ਤੇ ਸਾਡੇ ਉਤੇ ਹਮਲਾ ਕਰਨ ਆਏ ਹਨ ਤਾਂ ਇਹ ਕਾਇਰਤਾ ਵਾਲੀ ਗੱਲ ਹੈ।’’
ਦੇਖੋ ਵੀਡਓ:
Advertisement