Video: ‘ਖੌਫ਼ਨਾਕ’ ਨਕਸਲੀ ਆਗੂ ਵਿਕਰਮ ਗੌੜਾ ਪੁਲੀਸ ਮੁਕਾਬਲੇ ’ਚ ਹਲਾਕ
ਉਸ ਨੂੰ ‘ਖੌਫ਼ਨਾਕ ਨਕਸਲੀ’ ਦੱਸਦਿਆਂ ਮੰਤਰੀ ਨੇ ਕਿਹਾ ਕਿ ਉਹ ਕਈ ਵਾਰ ਪੁਲੀਸ ਦੇ ਘੇਰੇ ਤੇ ‘ਪੁਲੀਸ ਮੁਕਾਬਲਿਆਂ’ ਦੌਰਾਨ ਬਚ ਕੇ ਨਿਕਲ ਜਾਂਦਾ ਰਿਹਾ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਸੋਮਵਾਰ ਸ਼ਾਮ ਨੂੰ ਏਐੱਨਐੱਫ ਨੇ ਇੱਕ ਜ਼ੋਰਦਾਰ ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਦਾ ਇੱਕ ਸਮੂਹ ਦੇਖਿਆ। ਸੂਤਰਾਂ ਨੇ ਦੱਸਿਆ ਕਿ ਨਕਸਲੀਆਂ ਨੇ ਏਐਨਐਫ ਪਾਰਟੀ ਨੂੰ ਦੇਖਦੇ ਹੀ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ANF ਟੀਮ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੌੜਾ ਨੂੰ ਮਾਰ ਮੁਕਾਇਆ, ਜਦੋਂਕਿ ਉਸ ਦੇ ਬਾਕੀ ਸਾਥੀ ਬਚ ਕੇ ਫ਼ਰਾਰ ਹੋ ਗਏ।
ਏਐਨਐਫ ਦੀ ਆਈਜੀਪੀ ਰੂਪਾ ਦਿਵਾਕਰ ਮੋਦਗਿਲ ਨੇ ਵੀ ਕਿਹਾ ਕਿ ਵਿਕਰਮ ਗੌੜਾ ਬਹੁਤ ‘ਖ਼ਤਰਨਾਕ’ ਨਕਸਲੀ ਸੀ। ਉਨ੍ਹਾਂ ਕਿਹਾ, ‘‘ਉਹ ਸੂਬੇ ਵਿਚਲੇ ਨਕਸਲੀਆਂ ਵਿਚੋਂ ਸਭ ਤੋਂ ਵੱਧ ਲੋੜੀਂਦਾ (most wanted) ਸੀ ਅਤੇ ਉਸ ਉਤੇ ਕਤਲ ਤੇ ਜਬਰੀ ਵਸੂਲੀ ਦੇ 61 ਕੇਸ ਚੱਲ ਰਹੇ ਸਨ। ਉਸ ਖਿਲਾਫ ਕੇਰਲ ਵਿਚ ਵੀ 19 ਕੇਸ ਦਰਜ ਸਨ।’’
ਦੇਖੋ ਵੀਡੀਓ:
ਇੱਕ ਅਧਿਕਾਰੀ ਨੇ ਕਿਹਾ, "ਵਿਕਰਮ ਗੌੜਾ ਬੀਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੱਖਣੀ ਭਾਰਤ ਵਿੱਚ ਨਕਸਲੀ ਕਾਰਵਾਈਆਂ ਦੀ ਅਗਵਾਈ ਕਰ ਰਿਹਾ ਸੀ। ਉਸ ਨੇ ਕੇਰਲ ਅਤੇ ਤਾਮਿਲਨਾਡੂ ਵਿੱਚ ਪਨਾਹ ਲਈ ਹੋਈ ਸੀ ਅਤੇ ਕਈ ਵਾਰ ਕੋਡਾਗੂ (ਕਰਨਾਟਕ) ਦਾ ਦੌਰਾ ਕਰ ਚੁੱਕਾ ਹੈ।"
ਪਰਮੇਸ਼ਵਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਚਾਨਕ ਉਨ੍ਹਾਂ (ਗੌੜਾ ਅਤੇ ਸਾਥੀਆਂ) ਨੇ ਪੁਲੀਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲੀਸ ਦੀ ਜਵਾਬੀ ਗੋਲੀਬਾਰੀ ਦੌਰਾਨ ਉਹ ਮਾਰਿਆ ਗਿਆ। ਉਸ ਦੇ ਨਾਲ ਦੋ-ਤਿੰਨ ਹੋਰ ਵਿਅਕਤੀ ਫਰਾਰ ਹੋ ਗਏ ਹਨ, ਏਐਨਐਫ ਪੁਲੀਸ ਨੇ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੋਈ ਹੈ।’’ ਮੰਤਰੀ ਨੇ ਕਿਹਾ ਕਿ ਗੌੜਾ ਬਹੁਤ ਸਰਗਰਮ ਸੀ ਅਤੇ ਰਾਜ ਤੋਂ ਦੂਜੇ ਰਾਜ ਵਿਚ ਜਾਂਦਾ ਤੇ ਆਪਣੇ ਟਿਕਾਣੇ ਬਦਲਦਾ ਰਹਿੰਦਾ ਸੀ। ANF ਉਸ ਦੀਆਂ ਹਰਕਤਾਂ 'ਤੇ ਨਜ਼ਰ ਰੱਖ ਰਹੀ ਸੀ, ਪਰ ਉਸ ਨੂੰ ਫੜਨ ਤੋਂ ਅਸਮਰੱਥ ਸੀ। ਉਨ੍ਹਾਂ ਕਿਹਾ, ‘‘ਹੁਣ ਸੂਚਨਾ ਦੇ ਆਧਾਰ 'ਤੇ ਮੁਕਾਬਲਾ ਹੋਇਆ ਹੈ... ਅਤੇ ਜਾਪਦਾ ਹੈ ਕਿ ਹੁਣ ਸੂਬੇ ਵਿੱਚ ਨਕਸਲੀ ਗਤੀਵਿਧੀਆਂ ਖਤਮ ਹੋ ਗਈਆਂ ਹਨ।’’
ਇਹ ਵੀ ਪੜ੍ਹੋ:
ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਪੰਜ ਨਕਸਲੀ ਹਲਾਕ
"ਪਿਛਲੇ ਹਫ਼ਤੇ ਦੋ ਲੋਕ (ਨਕਸਲੀ) - ਰਾਜੂ ਅਤੇ ਲਤਾ - ਦੇਖੇ ਗਏ ਸਨ, ਪਰ ਉਹ ਬਚ ਨਿਕਲੇ। ਉਨ੍ਹਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਸੀ ਤੇ ਇਸੇ ਤਲਾਸ਼ੀ ਮੁਹਿੰਮ ਦੌਰਾਨ ਅਚਾਨਕ ਅਧਿਕਾਰੀਆਂ ਨੂੰ ਉਸ (ਗੌੜਾ) ਬਾਰੇ ਜਾਣਕਾਰੀ ਮਿਲੀ ਅਤੇ ਉਸ ਨੂੰ ਖ਼ਤਮ ਕਰਨ ਵਿਚ ਸਫਲਤਾ ਮਿਲੀ।’’
ਇਹ ਪੁੱਛੇ ਜਾਣ 'ਤੇ ਕਿ ਕੀ ਮੁਕਾਬਲਾ ਜ਼ਰੂਰੀ ਸੀ ਅਤੇ ਕੀ ਉਸ ਨੂੰ ਮੁੱਖ ਧਾਰਾ 'ਚ ਨਹੀਂ ਲਿਆਂਦਾ ਜਾ ਸਕਦਾ ਸੀ, ਪਰਮੇਸ਼ਵਰ ਨੇ ਕਿਹਾ, ''ਉਸ (ਗੌੜਾ) ਨੇ ਪੁਲੀਸ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪੁਲੀਸ ਨੂੰ ਜਵਾਬੀ ਕਾਰਵਾਈ ਕਰਨੀ ਪਈ। ਉਂਝ ਮੇਰੇ ਕੋਲ ਇਹ ਮੁੱਢਲੀ ਜਾਣਕਾਰੀ ਹੀ ਹੈ।’’ ਮੰਤਰੀ ਨੇ ਕਿਹਾ ਕਿ ਉਂਝ ਨਕਸਲੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਨੂੰ ਮੁੱਖ ਧਾਰਾ 'ਚ ਲਿਆਉਣ ਦੇ ਯਤਨ ਜਾਰੀ ਹਨ। -ਪੀਟੀਆਈ