ਐੱਸਜੇਐੱਫ ਵੱਲੋਂ ਯੂਐੱਨਓ ’ਚ ਸ਼ਿਕਾਇਤ ਸਬੰਧੀ ਵੀਡੀਓ ਵਾਇਰਲ
06:53 AM Aug 22, 2020 IST
ਨਿੱਜੀ ਪੱਤਰ ਪ੍ਰੇਰਕ
Advertisement
ਮੋਗਾ, 21 ਅਗਸਤ
ਇਥੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ’ਤੇ ਖ਼ਾਲਿਸਤਾਨੀ ਝੰਡਾ ਝੁਲਾਉਣ ਦੇ ਮਾਮਲੇ ਵਿੱਚ ਪੱਖੋਵਾਲ (ਲੁਧਿਆਣਾ) ਦੀ 29 ਸਾਲ ਦੀ ਲੜਕੀ ਨੂੰ ਕਥਿਤ ਤੌਰ ’ਤੇ ਗੈਰਕਾਨੂੰਨੀ ਹਿਰਾਸਤ ’ਚ ਰੱਖਣ ਕਾਰਨ ਸਿੱਖਜ਼ ਫ਼ਾਰ ਜਸਟਿਸ (ਐੱਸਜੇਐੱਫ) ਵੱਲੋਂ ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ’ਚ ਸ਼ਿਕਾਇਤ ਦਾਇਰ ਕਰਨ ਬਾਰੇ ਵੀਡੀਓ ਵਾਇਰਲ ਹੋਈ ਹੈ। ‘ਵਾਇਰਲ ਨਿਊਜ਼’ ਚੈਨਲ ਮੁਤਾਬਕ ‘ਖ਼ਬਰਦਾਰ ਪੰਜਾਬ’ ਲਾਈਵ ਪ੍ਰੋਗਰਾਮ ਰਾਹੀਂ ਐੱਸਜੇਐੱਫ ਆਗੂ ਰਾਣਾ ਸਿੰਘ ਨੇ ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦੀ ਰਿਹਾਇਸ਼ ’ਤੇ ਫੋਨ ਕੀਤਾ। ਇਹ ਫੋਨ ਆਪਰੇਟਰ ਓਮ ਪ੍ਰਕਾਸ਼ ਨੇ ਸੁਣਿਆ। ਇਸ ਦੌਰਾਨ ਓਮ ਪ੍ਰਕਾਸ਼ ਨੂੰ ਆਖਿਆ ਗਿਆ ਕਿ ਉਹ ਨਿਊਯਾਰਕ (ਯੂਐੱਸਏ) ਤੋਂ ਬੋਲ ਰਿਹਾ ਹੈੈ। ਇਸ ਦੌਰਾਨ ਉਸ ਨੇ ਔਰਤ ਨੂੰ ਗੈਰਕਾਨੂੰਨੀ ਹਿਰਾਸਤ ’ਚ ਰੱਖਣ ਅਤੇ ਤਸ਼ੱਦਦ ਢਾਹੁਣ ਸਬੰਧੀ ਐੱਸਐੱਸਪੀ ਖ਼ਿਲਾਫ਼ ਯੂਐਨਓ ’ਚ ਕੇਸ ਦਾਇਰ ਕਰਨ ਦੀ ਗੱਲ ਆਖੀ ਤੇ ਸ਼ਿਕਾਇਤ ਦਾ ਯੂਆਈਡੀ ਨੰਬਰ ਵੀ ਲਿਖਵਾਇਆ।
Advertisement
Advertisement