ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਡੀਪੀਓ ਦੇ ਸਾਬਕਾ ਫੌਜੀ ਨਾਲ ਤਕਰਾਰ ਦੀ ਵੀਡੀਓ ਵਾਇਰਲ

07:04 AM Oct 02, 2024 IST

ਸਰਬਜੀਤ ਸਿੰਘ ਭੰਗੂ
ਸਨੌਰ, 1 ਅਕਤੂਬਰ
ਪੰਚਾਇਤ ਚੋਣਾਂ ਸਬੰਧੀ ਲੋੜੀਂਦੇ ਐੱਨਓਸੀ ਦੇਣ ’ਚ ਹੋਈ ਦੇਰੀ ਨੂੰ ਲੈ ਕੇ ਬੀਡੀਪੀਓ ਦਫਤਰ ਭੁਨਰਹੇੜੀ ’ਚ ਤਲਖੀ ਦੀ ਘਟਨਾ ਸਬੰਧੀ ਵੀਡੀਓ ਵਾਇਰਲ ਹੋਣ ਕਰਕੇ ਭਾਰੀ ਚਰਚਾ ਹੈ। ਇਸੇ ਦੌਰਾਨ ਜਿੱਥੇ ਜਲਵੇੜ੍ਹਾ ਪਿੰਡ ਦੀ ਸਰਪੰਚੀ ਲਈ ਉਮੀਦਵਾਰ ਇੱਕ ਮਹਿਲਾ ਦੇ ਪਤੀ ਹਰਦੀਪ ਸਿੰਘ ਵਿਰਕ ਨੇ ਬੀਡੀਪੀਓ ਮਹਿੰਦਰਜੀਤ ਸਿੰਘ ’ਤੇ ਉਸ ਨੂੰ ਗਾਲ੍ਹਾਂ ਕੱਢਣ ਦੇ ਦੋਸ਼ ਲਾਏ ਹਨ, ਉਥੇ ਹੀ ਬੀਡੀਪੀਓ ਨੇ ਵੀ ਹਰਦੀਪ ਸਿੰਘ ’ਤੇ ਉਸ ਦੇ ਕਮਰੇ ’ਚ ਵੜ ਕੇ ਦਸਤਾਵੇਜ਼ ਖਿਲਾਰਨ ਅਤੇ ਮੰਦਾ ਬੋਲਣ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਜਦਕਿ ਜਾਂਚ ਅਧਿਕਾਰੀ ਏਡੀਸੀ ਅਨੁਪ੍ਰਿ੍ਰਯਤਾ ਕੌਰ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਡੀਪੀਓ ਨੂੰ ਨੋਟਿਸ ਜਾਰੀ ਕਰ ਕੇ ਦੋ ਦਿਨਾਂ ’ਚ ਇਸ ਘਟਨਾ ਬਾਰੇ ਜਵਾਬ ਮੰਗਿਆ ਹੈ।
ਭੁੱਨਰਹੇੜੀ ਬਲਾਕ ਦੇ ਪਿੰਡ ਜਲਵੇੜ੍ਹਾ ਵਾਸੀ ਹਰਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਸਰਪੰਚ ਲਈ ਉਮੀਦਵਾਰ ਹੈ। ਇਸ ਤਹਿਤ ਹੀ ਉਸ ਨੇ 28 ਸਤੰਬਰ ਨੂੰ ਐੱਨਓਸੀ ਲੈਣ ਲਈ ਅਪਲਾਈ ਕੀਤਾ ਸੀ ਪਰ ਜਦੋਂ 30 ਸਤੰਬਰ ਨੂੰ ਪੰਜ ਵਜੇ ਤੱਕ ਵੀ ਉਸ ਨੂੰ ਇਹ ਸਰਟੀਫਿਕੇਟ ਦਿੱਤੇ ਬਗੈਰ ਸਬੰਧਤ ਕਮਰੇ ਦੀ ਖਿੜਕੀ ਬੰਦ ਕਰ ਦਿੱਤੀ ਗਈ ਤਾਂ ਉਸ ਨੇ ਬੀਡੀਪੀਓ ਤੱਕ ਪਹੁੰਚ ਕਰਨੀ ਚਾਹੀ। ਉਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਜਦੋਂ ਉਸ ਨੂੰ ਅੱਗੇ ਨਾ ਜਾਣ ਦਿੱਤਾ ਤਾਂ ਉਸ ਨੇ ਇਹੀ ਗੱਲ ਉੱਚੀ ਆਵਾਜ਼ ’ਚ ਆਖੀ ਤਾਂ ਜੋ ਬੀਡੀਪੀਓ ਨੂੰ ਸੁਣ ਜਾਵੇ। ਇਸ ਦੌਰਾਨ ਹੀ ਬੀਡੀਪੀਓ ਮਹਿੰਦਰਜੀਤ ਸਿੰਘ ਤਲਖੀ ਖਾ ਗਏ ਤੇ ਉਸ ਨਾਲ ਦੁਰਵਿਹਾਰ ਕਰਨ ਲੱਗੇ। ਹਰਦੀਪ ਸਿੰਘ ਨੇ ਇਸ ਅਧਿਕਾਰੀ ’ਤੇ ਗਾਲਾਂ ਕੱਢਣ ਸਮੇਤ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਲਾਏ ਹਨ। ਇਸੇ ਦੌਰਾਨ ਭਾਵੇਂ ਕਿ ਬੀਡੀਪੀਓ ਨਾਲ ਇਸ ਪੱਤਰਕਾਰ ਦੀ ਸਿੱਧੇ ਤੌਰ ’ਤੇ ਤਾਂ ਗੱਲ ਨਹੀਂ ਹੋ ਸਕੀ ਪਰ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਡੀਪੀਓ ਨੇ ਕਿਹਾ ਕਿ ਉਹ ਹਰਦੀਪ ਸਿੰਘ ਦੇ ਮਨ ਨੂੰ ਠੇਸ ਨਹੀਂ ਸੀ ਪਹੁੰਚਾਉਣਾ ਚਾਹੁੰਦੇ। ਉਸ ਨੇ ਕਮਰੇ ’ਚ ਆ ਕੇ ਦਸਤਾਵੇਜ਼ ਖਿਲਾਰ ਦਿੱਤੇ ਅਤੇ ਕਥਿਤ ਤੌਰ ’ਤੇ ਮੰਦਾ ਵੀ ਬੋਲਿਆ ਇਸੇ ਕਰਕੇ ਹੀ ਇਹ ਸਭ ਵਾਪਰਿਆ। ਸਾਬਕਾ ਫੌਜੀ ਹਰਦੀਪ ਸਿੰਘ ਦਾ ਕਹਿਣਾ ਸੀ ਕਿ ਜੇਕਰ ਇਸ ਸਬੰਧੀ ਬੀਡੀਪੀਓ ਦੇ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸਾਬਕਾ ਸੈਨਿਕਾਂ ਵੱਲੋਂ ਬੀਡੀਪੀਓ ਦਫਤਰ ਭੁੱਨਰਹੇੜੀ ਅੱਗੇ ਧਰਨਾ ਦਿੱਤਾ ਜਾਵੇਗਾ।

Advertisement

ਬੀਡੀਪੀਓ ਨੂੰ ਜਵਾਬ ਤਲਬੀ ਲਈ ਨੋਟਿਸ ਜਾਰੀ: ਏਡੀਸੀ

ਏਡੀਸੀ ਅਨੁਪ੍ਰੀਤ ਕੌਰ ਜੌਹਲ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਸੌਂਪੀ ਗਈ ਜਾਂਚ ਤਹਿਤ ਉਨ੍ਹਾਂ ਨੇ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੀਡੀਪੀਓ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜਵਾਬ ਆਉਣ ਮਗਰੋਂ ਹੀ ਕੋਈ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement
Advertisement