ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕਾਂ ’ਤੇ ਕਾਰ ਰੇਸ ਲਾਉਂਦਿਆਂ ਦੀ ਵੀਡੀਓ ਵਾਇਰਲ

08:56 AM Sep 01, 2024 IST
ਇੱਕ ਗੱਡੀ ਚਾਲਕ ਦਾ ਚਲਾਨ ਕੱਟਦਾ ਹੋਇਆ ਪੁਲੀਸ ਅਧਿਕਾਰੀ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਗਸਤ
ਸਨਅਤੀ ਸ਼ਹਿਰ ਦੀਆਂ ਸੜਕਾਂ ’ਤੇ ਕਾਰ ਦੀ ਰੇਸ ਲਾਉਣ ਦੇ ਸ਼ੌਕੀਨ ਨੌਜਵਾਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨੌਜਵਾਨਾਂ ਵੱਲੋਂ ਸਾਊਥ ਸਿਟੀ ਤੋਂ ਅੱਗੇ ਲਾਡੋਵਾਲ ਰੋਡ ’ਤੇ ਰੇਸ ਲਗਾਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਦੇਰ ਰਾਤ ਤੱਕ ਰੇਸ ਲਗਾਉਂਦੇ ਰਹੇ। 24 ਘੰਟੇ ਗਸ਼ਤ ਕਰਨ ਦਾ ਦਾਅਵਾ ਕਰਨ ਵਾਲੀ ਲੁਧਿਆਣਾ ਪੁਲੀਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ। ਵਿਗੜੇ ਹੋਏ ਨੌਜਵਾਨ ਪੇਸ਼ੇਵਰ ਤਰੀਕੇ ਨਾਲ ਕਾਰਾਂ ਦੀ ਰੇਸਿੰਗ ਕਰ ਰਹੇ ਹਨ। ਵੀਡੀਓ ਵਿਚ ਇੱਕ ਨੌਜਵਾਨ ਸੜਕ ਦੇ ਵਿਚਕਾਰ ਖੜ੍ਹਾ ਸਮਾਂ ਨੋਟ ਕਰਦਾ ਨਜ਼ਰ ਆ ਰਿਹਾ ਹੈ ਕਿ ਕਿਹੜੀ ਕਾਰ ਕਿੰਨੇ ਸਮੇਂ ਵਿੱਚ ਕਿੰਨਾ ਸਫ਼ਰ ਤੈਅ ਕਰਦੀ ਹੈ। ਇਹ ਸਾਰੀ ਖੇਡ ਸ਼ਰਤ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਿਸ ਵਿੱਚ ਹਜ਼ਾਰਾਂ ਰੁਪਏ ਦੀ ਸ਼ਰਤ ਲਗਾਈ ਜਾਂਦੀ ਹੈ। ਪੁਲੀਸ ਨੂੰ ਇਸ ਰੇਸ ਦਾ ਉਦੋਂ ਪਤਾ ਲੱਗਾ ਜਦੋਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਵੀਡੀਓ ਦੋ-ਤਿੰਨ ਦਿਨ ਪੁਰਾਣੀ ਹੋਣ ਤੋਂ ਬਾਅਦ ਟਰੈਫਿਕ ਪੁਲੀਸ ਨੇ ਕਾਰ ਦੇ ਨੰਬਰਾਂ ਦਾ ਪਤਾ ਲਗਾਇਆ, ਘਰ ਘਰ ਜਾ ਕੇ ਕਾਰਾਂ ਦੇ ਚਲਾਨ ਕੱਟੇ। ਜਦੋਂ ਪੁਲੀਸ ਕਾਰਾਂ ਨੂੰ ਲੱਭਣ ਲਈ ਉੱਥੇ ਪਹੁੰਚੀ ਤਾਂ ਕਾਰਾਂ ਦੇ ਸ਼ੀਸ਼ਿਆਂ ’ਤੇ ਕਾਲੀਆਂ ਫਿਲਮਾਂ ਲੱਗੀਆਂ ਹੋਈਆਂ ਸਨ। ਜ਼ੋਨ ਇੰਚਾਰਜ ਏਐਸਆਈ ਅਸ਼ੋਕ ਕੁਮਾਰ ਨੇ ਘਰ ਜਾ ਕੇ ਚਲਾਨ ਕੱਟੇ।

Advertisement

ਸਾਊਥ ਸਿਟੀ ਖੇਤਰ ਵਿਚ ਦੇਰ ਰਾਤ ਤੱਕ ਚਲਦੀਆਂ ਹਨ ਪਾਰਟੀਆਂ

ਸਾਊਥ ਸਿਟੀ ਏਰੀਏ ਵਿੱਚ ਨੌਜਵਾਨਾਂ ਦੇ ਕਈ ਗਰੁੱਪ ਰਾਤ ਨੂੰ ਖੁੱਲ੍ਹੇਆਮ ਪਾਰਟੀਆਂ ਕਰਦੇ ਹਨ ਅਤੇ ਸ਼ਰਤਾਂ ਲਗਾ ਕੇ ਬਾਈਕ ਤੇ ਕਾਰਾਂ ਦੀਆਂ ਦੌੜਾਂ ਲਗਾਉਂਦੇ ਹਨ। ਦੋ-ਤਿੰਨ ਦਿਨ ਪਹਿਲਾਂ ਵੀ ਕੁਝ ਨੌਜਵਾਨਾਂ ਨੇ ਇੱਕ ਗਰੁੱਪ ਬਣਾ ਕੇ ਕਾਰਾਂ ਦੀ ਰੇਸ ਕੀਤੀ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੂਰੀ ਤਰ੍ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਇੱਕ ਨੌਜਵਾਨ ਸੜਕ ਦੇ ਵਿਚਕਾਰ ਖੜ੍ਹਾ ਹੋ ਕੇ ਕਾਰਾਂ ਨੂੰ ਰੇਸ ਕਰਨ ਲਈ ਹਰੀ ਝੰਡੀ ਦਿੰਦਾ ਹੈ ਅਤੇ ਸਮਾਂ ਨੋਟ ਕਰਦਾ ਹੈ। ਨੌਜਵਾਨ ਤੇਜ਼ ਰਫਤਾਰ ਨਾਲ ਕਾਰ ਭਜਾ ਕੇ ਲੈ ਗਏ। ਇਸ ਦੌਰਾਨ ਕਈ ਨੌਜਵਾਨ ਉੱਥੇ ਖੜ੍ਹੇ ਹੋ ਕੇ ਰੌਲਾ ਪਾਉਂਦੇ ਅਤੇ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਲਾਡੋਵਾਲ ਸਾਊਥ ਸਿਟੀ ਰੋਡ ’ਤੇ ਪੁਲੀਸ ਦੀ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਨਾਕਾਬੰਦੀ ਵੀ ਕੀਤੀ ਗਈ ਹੈ। ਏ.ਸੀ.ਪੀ. ਟਰੈਫਿਕ ਚਰਨਜੀਵ ਲਾਂਬਾ ਨੇ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਗੈਰ-ਕਾਨੂੰਨੀ ਹਨ। ਵੀਡੀਓ ਉਨ੍ਹਾਂ ਤੱਕ ਪਹੁੰਚ ਗਈ ਅਤੇ ਕਾਰਾਂ ਦੇ ਨੰਬਰ ਟਰੇਸ ਕਰਕੇ ਉਨ੍ਹਾਂ ਦਾ ਚਲਾਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Advertisement
Advertisement