Video: ਦਲਿਤਾਂ ਤੇ ਪਛੜਿਆਂ ਦਾ ਰਾਹ ਰੋਕਣ ਵਾਲੀ ਕੰਧ ਨੂੰ ਮਜ਼ਬੂਤ ਕਰ ਰਹੇ ਨੇ ਮੋਦੀ ਤੇ ਆਰਐਸਐਸ: ਰਾਹੁਲ ਗਾਂਧੀ
ਨਵੀਂ ਦਿੱਲੀ, 26 ਨਵੰਬਰ
Constitution Day: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐਸਐਸ ਵੱਲੋਂ ਦਲਿਤਾਂ, ਆਦਿਵਾਸੀਆਂ ਅਤੇ ਪਛੜੇ ਵਰਗਾਂ ਦੇ ਰਾਹ ਵਿਚ ਅੜਿੱਕਾ ਬਣਨ ਵਾਲੀਆਂ ਦੀਵਾਰਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਮੰਨਿਆ ਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੇ ਉਨ੍ਹਾਂ ਕੰਧ ਨੂੰ ਕਮਜ਼ੋਰ ਕਰਨ ਲਈ ਕਦਮ ਜ਼ਰੂਰ ਚੁੱਕੇ ਹਨ, ਇਹ ਗੱਠਜੋੜ ਇਸ ਸਬੰਧੀ ਉਂਨਾ ਕੰਮ ਨਹੀਂ ਕਰ ਸਕਿਆ, ਜਿੰਨਾ ਕਰ ਸਕਦਾ ਸੀ।
ਤਾਲਕਟੋਰਾ ਸਟੇਡੀਅਮ ਵਿਚ 'ਸੰਵਿਧਾਨ ਰਕਸ਼ਕ ਅਭਿਆਨ' ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਮੰਗਲਵਾਰ ਨੂੰ ਸੰਸਦ 'ਚ ਸੰਵਿਧਾਨ ਦਿਵਸ ਸਬੰਧੀ ਹੋਏ ਸਮਾਰੋਹ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਗਾਰੰਟੀ ਹੈ ਕਿ ‘ਮੋਦੀ ਨੇ ਸੰਵਿਧਾਨ ਨਹੀਂ ਪੜ੍ਹਿਆ’ ਹੈ। ਰਾਹੁਲ ਨੇ ਭਾਰਤ ਦੇ ਸੰਵਿਧਾਨ ਦੀ ਕਾਪੀ ਦਿਖਾਉਂਦਿਆਂ ਕਿਹਾ, ''ਜੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਤਾਬ ਪੜ੍ਹੀ ਹੁੰਦੀ ਤਾਂ ਉਹ ਜੋ ਕੁਝ ਰੋਜ਼ਾਨਾ ਕਰਦੇ ਹਨ, ਉਹ ਨਾ ਕਰਦੇ।’’
ਗਾਂਧੀ ਦੋਸ਼ ਲਾਇਆ ਕਿਹਾ ਕਿ ਦੇਸ਼ ਦੀ ਪੂਰੀ ਵਿਵਸਥਾ ਹੀ ਦਲਿਤਾਂ, ਆਦਿਵਾਸੀਆਂ ਅਤੇ ਪਛੜੇ ਵਰਗ ਦੇ ਲੋਕਾਂ ਦੇ ਖ਼ਿਲਾਫ਼ ਲੱਗੀ ਹੋਈ ਹੈ। ਉਨ੍ਹਾਂ ਕਿਹਾ ਜਿਹੜੀ ਇੱਕ ਕੰਧ ਦਲਿਤਾਂ, ਆਦਿਵਾਸੀਆਂ ਅਤੇ ਓਬੀਸੀ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ ਅਤੇ ਮੋਦੀ ਅਤੇ ਆਰਐਸਐਸ ਉਸ ਕੰਧ ਨੂੰ ਸੀਮਿੰਟ ਲਾ ਕੇ ਮਜ਼ਬੂਤ ਕਰ ਰਹੇ ਹਨ।
ਦੇਖੋ ਵੀਡੀਓ:
ਕਾਂਗਰਸ ਆਗੂ ਨੇ ਕਿਹਾ, "ਹੌਲੀ-ਹੌਲੀ ਕੰਧ (ਐਸਸੀ, ਐਸਟੀ, ਓਬੀਸੀ ਦੇ ਰਾਹ ਵਿਚ ਰੁਕਾਵਟ) ਮਜ਼ਬੂਤ ਹੋ ਰਹੀ ਹੈ। ਇਸ ਤੋਂ ਪਹਿਲਾਂ ਯੂਪੀਏ ਸਰਕਾਰ ਨੇ ਮਨਰੇਗਾ, ਭੂਮੀ ਗ੍ਰਹਿਣ ਕਾਨੂੰਨ, ਭੋਜਨ ਦਾ ਅਧਿਕਾਰ ਆਦਿ ਵਰਗੇ ਕਦਮ ਚੁੱਕੇ, ਜਿਹੜੇ ਉਸ ਕੰਧ ਨੂੰ ਕਮਜ਼ੋਰ ਕਰਨ ਦੇ ਤਰੀਕੇ ਸਨ। ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕਹਿ ਸਕਦਾ ਹਾਂ ਕਿ ਯੂਪੀਏ ਸਰਕਾਰ ਇਸ ਕੰਧ ਨੂੰ ਉਸ ਹੱਦ ਤੱਕ ਕਮਜ਼ੋਰ ਨਹੀਂ ਕਰ ਸਕੀ, ਜਿੰਨਾ ਉਸ ਨੂੰ ਕਰਨਾ ਚਾਹੀਦਾ ਸੀ। ਉਸ ਨੇ ਇਹ ਕੰਮ ਉਂਨੀ ਮਜ਼ਬੂਤੀ ਨਾਲ ਨਹੀਂ ਕੀਤਾ, ਜਿੰਨੀ ਨਾਲ ਕਰਨਾ ਚਾਹੀਦਾ ਸੀ।’’
ਦੇਖੋ ਵੀਡੀਓ (2):
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, "ਇਸ ਦੇ ਬਾਵਜੂਦ ਅਸੀਂ (ਕਾਂਗਰਸ ਤੇ ਯੂਪੀਏ ਨੇ) ਉਸ ਕੰਧ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ (ਭਾਜਪਾ) ਉਸ ਕੰਧ ਨੂੰ ਕੰਕਰੀਟ ਲਾ ਕੇ ਕੇ ਮਜ਼ਬੂਤ ਕਰ ਰਹੇ ਹਨ।" ਗਾਂਧੀ ਨੇ ਕਿਹਾ ਕਿ ਤੇਲੰਗਾਨਾ ਵਿੱਚ ਕੀਤਾ ਜਾ ਰਿਹਾ ਜਾਤੀ ਸਰਵੇਖਣ ਇੱਕ ਇਤਿਹਾਸਕ ਕਦਮ ਹੈ ਅਤੇ ਕਾਂਗਰਸ ਜਿੱਥੇ ਵੀ ਸੱਤਾ ਵਿੱਚ ਆਵੇਗੀ, ਉਥੇ ਹੀ ਜਾਤੀ ਸਰਵੇਖਣ ਕਰਵਾਇਆ ਜਾਵੇਗਾ। -ਪੀਟੀਆਈ