Video: ਚੰਨੀ ਵੱਲੋਂ ਕੈਨੇਡਾ ਨਾਲ ਰਿਸ਼ਤੇ ਸੁਧਾਰਨ ’ਤੇ ਜ਼ੋਰ, ਮੂਸੇਵਾਲਾ ਦੇ ਕਤਲ ਨੂੰ ਦੱਸਿਆ ‘ਸਿਆਸੀ’
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 16 ਅਕਤੂਬਰ
India Canada tensions: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ (Congress MP Charanjit Singh Channi) ਨੇ ਬੁੱਧਵਾਰ ਨੂੰ ਜਲੰਧਰ ਵਿਚ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੈਨੇਡਾ ਨਾਲ ਰਿਸ਼ਤੇ ਸੁਧਾਰਨ ਉਤੇ ਜ਼ੋਰ ਦੇਣਾ ਚਾਹੀਦਾ ਹੈ। ਜਲੰਧਰ ਹਲਕੇ ਤੋਂ ਲੋਕ ਸਭਾ ਮੈਂਬਰ ਚੰਨੀ ਇਸ ਮੌਕੇ ਪੱਤਰਕਾਰਾਂ ਵੱਲੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਜਾਰੀ ਤਾਜ਼ਾ ਤਣਾਅ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਕਿਹਾ, ‘‘ਕੈਨੇਡਾ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਬਣ ਗਿਆ ਹੈ ਕਿਉਂਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਕੈਨੇਡਾ ਵਿਚ ਰਹਿ ਰਹੇ ਹਨ।’’ ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਿਸ਼ਤਿਆਂ ਨੂੰ ਸੁਧਾਰੇ, ਕਿਉਂਕਿ ਸਾਨੂੰ ਤਾਂ ਹੁਣ ਕੈਨੇਡਾ ਨਾਲ ਰੋਜ਼ ਦੀ ਲੋੜ ਹੈ।’’
ਕੈਨੇਡਾ ਮਾਮਲੇ ’ਤੇ ਗੈਂਗਸਟਰਾਂ ਦਾ ਨਾਂ ਆਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਉਲਟਾ ਸਵਾਲ ਕੀਤਾ ਕਿ ਆਖ਼ਰ ‘ਗੈਂਗਸਟਰਾਂ ਨੂੰ ਕੌਣ ਪੈਦਾ ਕਰਦਾ ਹੈ’? ਉਨ੍ਹਾਂ ਕਿਹਾ, ‘‘ਅਸਲ ਵਿਚ ਹੁਣ ਬਿੱਲੀ ਥੈਲੇ ਤੋਂ ਬਾਹਰ ਆ ਰਹੀ ਹੈ।... ਮੈਂ ਪਹਿਲਾਂ ਵੀ ਕਿਹਾ ਸੀ ਕਿ (ਸਿੱਧੂ) ਮੂਸੇਵਾਲਾ (Sidhu Moose Wala) ਦਾ ਕਤਲ ਰਾਜਨੀਤਕ ਸੀ ਅਤੇ ਇਹ ਗੱਲ ਛੇਤੀ ਹੀ ਹੋਰ ਸਾਫ਼ ਹੋ ਜਾਵੇਗੀ।’’ -ਵੀਡੀਓ ‘ਏਐੱਨਆਈ’