For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਕਾਲਜ ਵਿੱਚ ਮਾਸਟਰ ਡਿਗਰੀ ਕੋਰਸ ਸ਼ੁਰੂ ਹੋਣ ’ਤੇ ਵਿਦਿਆਰਥੀਆਂ ਵੱਲੋਂ ਜੇਤੂ ਰੈਲੀ

07:10 AM Mar 15, 2024 IST
ਸਰਕਾਰੀ ਕਾਲਜ ਵਿੱਚ ਮਾਸਟਰ ਡਿਗਰੀ ਕੋਰਸ ਸ਼ੁਰੂ ਹੋਣ ’ਤੇ ਵਿਦਿਆਰਥੀਆਂ ਵੱਲੋਂ ਜੇਤੂ ਰੈਲੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪਰਮਜੀਤ ਸਿੰਘ
ਫਾਜ਼ਿਲਕਾ, 14 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ ਫਾਜ਼ਿਲਕਾ ਵੱਲੋਂ ਸਥਾਨਕ ਐੱਮਆਰ ਸਰਕਾਰੀ ਕਾਲਜ ਵਿੱਚ ਵਿੱਢੇ ਸੰਘਰਸ਼ ਕਾਰਨ ਸਰਕਾਰ ਨੇ ਮਾਸਟਰ ਡਿਗਰੀ ਦੇ ਕੋਰਸ ਸ਼ੁਰੂ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਮਗਰੋਂ ਯੂਨੀਅਨ ਵੱਲੋਂ ਕਾਲਜ ਵਿੱਚ ਜੇਤੂ ਰੈਲੀ ਕੀਤੀ ਗਈ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, ਜ਼ਿਲ੍ਹਾ ਆਗੂ ਮਮਤਾ ਲਾਧੂਕਾ ਤੇ ਕਮਲਜੀਤ ਮੁਹਾਰਖੀਵਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮਾਸਟਰ ਡਿਗਰੀ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਤੇ ਵਿਧਾਇਕਾਂ ਦੇ ਘਰਾਂ ਅਤੇ ਦਫਤਰਾਂ ਮੂਹਰੇ ਕਈ ਵਾਰੀ ਧਰਨਾ ਪ੍ਰਦਰਸ਼ਨ ਕੀਤੇ ਅਤੇ ਕਈ ਵਾਰੀ ਪੁਲੀਸ ਦੀ ਮਾਰ ਵੀ ਝੱਲਣੀ ਪਈ ਪਰ ਯੂਨੀਅਨ ਅਤੇ ਵਿਦਿਆਰਥੀਆਂ ਦੇ ਸੰਘਰਸ਼ ਸਦਕਾ ਪੰਜਾਬ ਸਰਕਾਰ ਨੇ ਕਾਲਜ ਵਿੱਚ ਐਮਏ ਦੇ ਕੋਰਸ ਸ਼ੁਰੂ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਐਮਆਰ ਸਰਕਾਰੀ ਕਾਲਜ ਫਾਜ਼ਿਲਕਾ ਜ਼ਿਲ੍ਹੇ ਦਾ ਇਕੋ ਇਕ ਸਰਕਾਰੀ ਕਾਲਜ ਹੈ ਅਤੇ ਇਥੇ ਹੋਰ ਕੋਈ ਉਦਯੋਗ ਨਾ ਸਥਾਪਿਤ ਹੋਣ ਕਰਕੇ ਵਿਦਿਆਰਥੀਆਂ ਲਈ ਰੁਜ਼ਗਾਰ ਲਈ ਸਿਰਫ ਇਕੋ ਇਕ ਰਾਹ ਬੱਚ ਜਾਂਦਾ ਹੈ, ਉਹ ਹੈ ਸਿੱਖਿਆ।
ਇਸ ਮੌਕੇ ਕਮਲ, ਰੇਨੂ, ਰੀਤੂ, ਨਵਜੋਤ ਕੌਰ, ਰਜਨੀ ਬਾਲਾ, ਸੁਨੀਤਾ ਮੁਹਾਰਖੀਵਾ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਮੁਹਾਰਖੀਵਾ, ਲਖਵਿੰਦਰ ਸਿੰਘ, ਪੂਜਾ ਰਾਣੀ, ਸੰਜੇ ਗੋਦਾਰਾ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×