ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਸਿਮਰਤ ਦੀ ਜਿੱਤ ਦੀ ਖੁਸ਼ੀ ਵਿੱਚ ਸ਼ਹਿਰ ’ਚ ਜੇਤੂ ਜਲੂਸ

09:55 AM Jun 05, 2024 IST
ਭੁੱਚੋ ਮੰਡੀ ਵਿੱਚ ਜੇਤੂ ਜਲੂਸ ’ਚ ਸ਼ਾਮਲ ਅਕਾਲੀ ਆਗੂ ਅਤੇ ਵਰਕਰ।

ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਜੂਨ
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 3,76,558 ਵੋਟਾਂ ਹਾਸਲ ਕਰਕੇ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49656 ਹਜ਼ਾਰ ਵੋਟਾਂ ’ਤੇ ਹਰਾ ਕੇ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। ਇਸ ਖੁਸ਼ੀ ਵਿੱਚ ਵਰਕਰਾਂ ਨੇ ਸ਼ਹਿਰੀ ਪ੍ਰਧਾਨ ਸ਼ਿਵਨੰਦਨ ਗਰਗ ਦੀ ਅਗਵਾਈ ਹੇਠ ਸ਼ਹਿਰ ਵਿੱਚ ਜੇਤੂ ਜਲੂਸ ਕੱਢਿਆ। ਉਨ੍ਹਾਂ ਗੁਲਾਲ ਖੇਡਿਆ, ਪਟਾਖੇ ਚਲਾਏ ਅਤੇ ਲੱਡੂ ਵੰਡੇ। ਸ਼ਿਵਨੰਦਨ ਗਰਗ ਨੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਸੀਨੀਅਰ ਆਗੂ ਨਰਦੀਪ ਗਰਗ ਨੇ ਦੱਸਿਆ ਕਿ ਇਸ ਵਾਰ ਅਕਾਲੀ ਦਲ ਦੀ ਸ਼ਹਿਰੀ ਵੋਟ ਵਿੱਚ ਵਾਧਾ ਹੋਇਆ ਹੈ। ਇਸ ਵਾਰ ਅਕਾਲੀ ਦਲ ਨੂੰ 2221, ਕਾਂਗਰਸ ਨੂੰ 2197, ਭਾਜਪਾ ਨੂੰ 1928 ਅਤੇ ਆਪ ਨੂੰ 1336 ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਵੱਲੋਂ ਹਲਕੇ ਵਿੱਚ ਕੀਤੇ ਵੱਡੇ ਕੰਮਾਂ ਕਾਰਨ ਲੋਕਾਂ ਨੇ ਅਕਾਲੀ ਦਲ ’ਤੇ ਮੋਹਰ ਲਗਾਈ ਹੈ। ਇਸ ਮੌਕੇ ਆਗੂ ਅਸ਼ੋਕ ਬਾਂਸਲ, ਬ੍ਰਿਜੇਸ਼ ਮਹੇਸ਼ਵਰੀ, ਆਸ਼ੂ ਚੌਹਾਨ, ਜਗਦੀਸ਼ ਸਿੰਘ, ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਤਰਸੇਮ ਕਾਕਾ, ਲੱਡੂ ਮਹੇਸ਼ਵਰੀ, ਜੋਨੀ, ਸੋਨੂ, ਰਾਜੂ, ਬਿੱਟੂ, ਬੰਟੀ ਅਤੇ ਦਿਲਦਾਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement