For the best experience, open
https://m.punjabitribuneonline.com
on your mobile browser.
Advertisement

ਪਿੰਗਲਵਾੜਾ ਦੇ ਖਿਡਾਰੀਆਂ ਦੇ ਸਨਮਾਨ ਵਿਚ ਜੇਤੂ ਮਾਰਚ

02:42 PM Jun 30, 2023 IST
ਪਿੰਗਲਵਾੜਾ ਦੇ ਖਿਡਾਰੀਆਂ ਦੇ ਸਨਮਾਨ ਵਿਚ ਜੇਤੂ ਮਾਰਚ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ

Advertisement

ਅੰਮ੍ਰਿਤਸਰ, 29 ਜੂਨ

ਜਰਮਨੀ ਦੇ ਸ਼ਹਿਰ ਬਰਲਿਨ ਦੇ ਵਿੱਚ ਹੋਈਆਂ ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਚਾਰ ਮੈਡਲ ਜਿੱਤ ਕੇ ਆਏ ਪਿੰਗਲਵਾੜਾ ਦੇ ਵਿਸ਼ੇਸ਼ ਖਿਡਾਰੀਆਂ ਦਾ ਅੱਜ ਇੱਥੇ ਸਨਮਾਨ ਕੀਤਾ ਗਿਆ ਅਤੇ ਪਿੰਗਲਵਾੜਾ ਸੰਸਥਾ ਵੱਲੋਂ ਸ਼ਹਿਰ ਵਿੱਚ ਜੇਤੂ ਮਾਰਚ ਕੱਢਿਆ ਗਿਆ। ਇਹ ਤਿੰਨ ਵਿਸ਼ੇਸ਼ ਖਿਡਾਰੀਆਂ ਨੇ ਸੋਨੇ ਦਾ ਇੱਕ ਅਤੇ ਤਿੰਨ ਕਾਂਸੇ ਦੇ ਤਗਮੇ ਜਿੱਤੇ ਹਨ। ਇਹ ਤਮਗੇ ਜਿੱਤਣ ਵਾਲੇ ਖਿਡਾਰੀਆਂ ਵਿੱਚ ਮੁਹੰਮਦ ਨਿਸਾਰ ਨੇ ਸੋਨੇ ਦਾ ਤਗਮਾ, ਰੇਨੂੰ ਨੇ ਦੋ ਕਾਂਸੇ ਦੇ ਤਗਮੇ ਅਤੇ ਸੀਤਾ ਨੇ ਇੱਕ ਕਾਂਸੇ ਦਾ ਤਗਮਾ ਜਿੱਤਿਆ ਹੈ। ਇਹ ਤਗ਼ਮੇ ਰੋਲਰ ਸਕੇਟਿੰਗ ਖੇਡ ਵਿੱਚ ਜਿੱਤੇ ਹਨ। ਵਿਸ਼ੇਸ਼ ਖਿਡਾਰੀਆਂ ਦੇ ਸਨਮਾਨ ਅਤੇ ਹੌਸਲਾ-ਅਫਜ਼ਾਈ ਵਾਸਤੇ ਪਿੰਗਲਵਾੜਾ ਸੰਸਥਾ ਵੱਲੋਂ ਅੱਜ ਮਾਨਾਂਵਾਲਾ ਬਰਾਂਚ ਤੋਂ ਇੱਕ ਜੇਤੂ ਮਾਰਚ ਕੱਢਿਆ ਗਿਆ ਜਿਸ ਵਿੱਚ ਪਿੰਗਲਵਾੜਾ ਸੰਸਥਾ ਦਾ ਅਮਲਾ, ਬੱਚੇ ਤੇ ਹੋਰ ਸ਼ਾਮਿਲ ਸਨ। ਜੇਤੂ ਖਿਡਾਰੀ ਖੁੱਲ੍ਹੇ ਵਾਹਨ ਵਿੱਚ ਸਵਾਰ ਸਨ। ਬੈਂਡ ਵਾਜੇ ਦੇ ਨਾਲ ਭੰਗੜਾ ਪਾਉਂਦੇ ਹੋਏ ਉਹਨਾਂ ਨੂੰ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਲਿਆਉਂਦੇ ਹੋਏ ਪਿੰਗਲਵਾੜਾ ਦੀ ਮੁੱਖ ਬਰਾਂਚ ਵਿੱਚ ਪੁੱਜੇ। ਪਿੰਗਲਵਾੜਾ ਪੁੱਜਣ ਤੇ ਇਨਾ ਬੱਚਿਆਂ ਦੇ ਸਨਮਾਨ ਵਾਸਤੇ ਵਿਸ਼ੇਸ਼ ਸਨਮਾਨ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਵਿਧਾਇਕਾ ਜੀਵਨ ਜੋਤ ਕੌਰ, ਪੰਜਾਬ ਨਾਟਸ਼ਾਲਾ ਦੇ ਮੁਖੀ ਜਤਿੰਦਰ ਸਿੰਘ ਬਰਾੜ, ਡਾ. ਸਰਬਜੀਤ ਸਿੰਘ ਛੀਨਾ, ਡਾਕਟਰ ਸ਼ਾਮ ਸੁੰਦਰ ਦੀਪਤੀ, ਭਗਵੰਤ ਸਿੰਘ ਦਿਲਾਵਰੀ, ਅਮਰਜੀਤ ਸਿੰਘ, ਦਵਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ। ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਗਲਵਾੜਾ ਦੇ ਬੱਚੇ ਸਪੈਸ਼ਲ ਓਲੰਪਿਕ ਖੇਡਾਂ ਵਿੱਚ 11 ਮੈਡਲ ਜਿੱਤ ਚੁੱਕੇ ਹਨ।

Advertisement
Tags :
Advertisement
Advertisement
×