For the best experience, open
https://m.punjabitribuneonline.com
on your mobile browser.
Advertisement

chhaava box office collection: ਬਾਕਸ ਆਫਿਸ ’ਤੇ ਛਾਈ ਵਿੱਕੀ ਦੀ ‘ਛਾਵਾ’, ਪਹਿਲੇ ਦਿਨ ਕੀਤੀ 50 ਕਰੋੜ ਦੀ ਕਮਾਈ

01:49 PM Feb 15, 2025 IST
chhaava box office collection  ਬਾਕਸ ਆਫਿਸ ’ਤੇ ਛਾਈ ਵਿੱਕੀ ਦੀ ‘ਛਾਵਾ’  ਪਹਿਲੇ ਦਿਨ ਕੀਤੀ 50 ਕਰੋੜ ਦੀ ਕਮਾਈ
Advertisement

ਨਵੀਂ ਦਿੱਲੀ, 15 ਫਰਵਰੀ

Advertisement

ਵਿੱਕੀ ਕੌਸ਼ਲ ਦੀ ਇਤਿਹਾਸਕ ਐਕਸ਼ਨ ਫਿਲਮ ‘ਛਾਵਾ’ ਨੇ ਪਹਿਲੇ ਦਿਨ ਦੁਨੀਆ ਭਰ ਦੇ ਬਾਕਸ ਆਫਿਸ 'ਤੇ 50 ਕਰੋੜ ਰੁਪਏ ਦੀ ਕਮਾਈ ਕੀਤੀ। ਲਕਸ਼ਮਣ ਓਟਕਰ ​​ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਦਿਨੇਸ਼ ਵਿਜਨ ਦੁਆਰਾ ਆਪਣੇ ਬੈਨਰ ਮੈਡੌਕ ਫਿਲਮਜ਼ ਹੇਠ ਕੀਤਾ ਗਿਆ ਹੈ। ਜਿਸ ਵਿੱਚ ਰਸ਼ਮਿਕਾ ਮੰਦਾਨਾ ਅਤੇ ਅਕਸ਼ੈ ਖੰਨਾ ਵੀ ਹਨ। ਇਹ ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ।

Advertisement

ਪ੍ਰੋਡਕਸ਼ਨ ਬੈਨਰ ਨੇ ਸ਼ਨਿੱਚਰਵਾਰ ਨੂੰ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ‘ਛਾਵਾ’ ਬਾਰੇ ਕਿਹਾ ਕਿ ਫਿਲਮ ਨੇ ਇਤਿਹਾਸਕ ਹਿੰਦੀ ਫਿਲਮ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸ਼ੁਰੂਆਤ ਦਾ ਰਿਕਾਰਡ ਕਾਇਮ ਕੀਤਾ ਹੈ।

ਨਿਰਮਾਤਾਵਾਂ ਦੇ ਅਨੁਸਾਰ ਫਿਲਮ ਨੇ ਘਰੇਲੂ ਬਾਕਸ ਆਫਿਸ ’ਤੇ 33.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। "ਛਾਵਾ" ਵਿੱਕੀ ਕੌਸ਼ਲ ਦੀ "ਸਰਦਾਰ ਊਧਮ" ਅਤੇ "ਸੈਮ ਬਹਾਦਰ" ਤੋਂ ਬਾਅਦ ਤੀਜੀ ਜੀਵਨੀ ਫਿਲਮ ਹੈ। ਇਸ ਫਿਲਮ ਵਿਚ ਕੌਸ਼ਲ ਨੇ ਮਰਾਠਾ ਸਮਰਾਟ ਛਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾਈ ਹੈ, ਜੋ ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸਨ। ਮੰਦੰਨਾ ਨੇ ਸੰਭਾਜੀ ਮਹਾਰਾਜ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ ਅਤੇ ਖੰਨਾ ਨੇ ਔਰੰਗਜ਼ੇਬ ਦਾ ਕਿਰਦਾਰ ਨਿਭਾਇਆ ਹੈ। ਕਲਾਕਾਰਾਂ ਵਿੱਚ ਡਾਇਨਾ ਪੇਂਟੀ, ਆਸ਼ੂਤੋਸ਼ ਰਾਣਾ ਅਤੇ ਵਿਨੀਤ ਕੁਮਾਰ ਸਿੰਘ ਵੀ ਸ਼ਾਮਲ ਹਨ। -ਪੀਟੀਆਈ

Advertisement
Tags :
Author Image

Puneet Sharma

View all posts

Advertisement