ਫੈਸ਼ਨ ਸ਼ੋਅ ਦੇਖ ਕੇ ਵਿੱਕੀ ਕੌਸ਼ਲ ਨੂੰ ਵਿਆਹ ਦੇ ਪਲ ਯਾਦ ਆਏ
ਨਵੀਂ ਦਿੱਲੀ:
ਕੌਮੀ ਪੁਰਸਕਾਰ ਜੇਤੂ ਵਿੱਕੀ ਕੌਸ਼ਲ ਨੇ ਕਿਹਾ ਕਿ ਜਦੋਂ ਉਸ ਨੇ ਹਿਉਂਦਈ ਐੱਫਡੀਸੀਆਈ ਇੰਡੀਆ ਕਲਚਰ ਵੀਕ 2024 ਦੇ ਗਰੈਂਡ ਫਿਨਾਲੇ ’ਚ ਡਿਜ਼ਾਈਨਰ ਫਾਲਗੁਨੀ ਸ਼ੇਨ ਪੀਕੌਕ ਲਈ ਰੈਂਪ ਵਾਕ ਕੀਤੀ ਤਾਂ ਉਸ ਨੂੰ ਕੈਟਰੀਨਾ ਨਾਲ ਆਪਣੇ ਵਿਆਹ ਦੇ ਪਲ ਯਾਦ ਆ ਗਏ। ਡਿਜ਼ਾਈਨਰ ਜੋੜੀ ਤੇ ਪਤੀ-ਪਤਨੀ ਫਾਲਗੁਨੀ ਪੀਕੌਕ ਤੇ ਸ਼ੇਨ ਪੀਕੌਕ ਨੇ ਫੈਸ਼ਨ ਸ਼ੋਅ ਦੇ ਆਖਰੀ ਦਿਨ ‘ਰੰਗ ਮਹਿਲ’ ਤਹਿਤ ਕੱਪੜਿਆਂ ਦੇ ਨਵੇਂ ਡਿਜ਼ਾਈਨ ਪੇਸ਼ ਕੀਤੇ। ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਆਪਣੀ ਫ਼ਿਲਮ ‘ਬੈਡ ਨਿਊਜ਼’ ਦੀ ਸਫਲਤਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਤੇ ਅਦਾਕਾਰ ਇਸ ਕਲਚਰ ਵੀਕ ਦੇ ਗਰੈਂਡ ਫਿਨਾਲੇ ’ਚ ਆਪਣੀ ਆਉਣ ਵਾਲੀ ਫ਼ਿਲਮ ‘ਸ਼ਾਵਾ’ ਦੀ ਸਹਿ ਕਲਾਕਾਰ ਰਸ਼ਮਿਕਾ ਮੰਦਾਨਾ ਨਾਲ ਸ਼ੋਅ ਸਟੋਪਰ ਸੀ। ਦੱਸਣਯੋਗ ਹੈ ਕਿ ਵਿੱਕੀ ਤੇ ਕੈਟਰੀਨਾ ਦਾ ਸਾਲ 2021 ਵਿੱਚ ਵਿਆਹ ਹੋਇਆ ਸੀ। ਇਸ ਫੈਸ਼ਨ ਸ਼ੋਅ ਤੋਂ ਪ੍ਰਭਾਵਿਤ ਹੁੰਦਿਆਂ ਵਿੱਕੀ ਨੇ ਕਿਹਾ, ‘‘ਬਹੁਤ ਹੀ ਸ਼ਾਨਦਾਰ, ਇਸ ਸਟੇਜ ’ਤੇ ਕੱਪੜਿਆਂ ਦੇ ਡਿਜ਼ਾਈਨ ਮੈਨੂੰ ਇੰਨੇ ਪਸੰਦ ਆਏ ਕਿ ਸਟੇਜ ’ਤੇ ਆਉਣ ਤੋਂ ਪਹਿਲਾਂ ਮੈਂ ਕੈਟਰੀਨਾ ਨੂੰ ਫੋਨ ਕੀਤੇ ਬਿਨਾਂ ਨਹੀਂ ਰਹਿ ਸਕਿਆ। ਸ਼ੋਅ ’ਚ ਸ਼ਾਮਲ ਪਹਿਰਾਵਿਆਂ ਨੇ ਮੈਨੂੰ ਮੇਰੇ ਵਿਆਹ ਦੇ ਪਲ ਯਾਦ ਕਰਵਾ ਦਿੱਤੇ ਹਨ, ਮੈਨੂੰ ਇਸ ਸ਼ੋਅ ਦਾ ਹਿੱਸਾ ਬਣਾਉਣ ਲਈ ਧੰਨਵਾਦ।’’ -ਪੀਟੀਆਈ