ਵਾਈਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਸਨਮਾਨਿਤ
ਪੱਤਰ ਪ੍ਰੇਰਕ
ਜਲੰਧਰ, 3 ਜਨਵਰੀ
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸਮੂਹ ਸਟਾਫ਼ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਵਾਈਸ-ਪ੍ਰਿੰਸੀਪਲ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਜਸਰੀਨ ਕੌਰ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ। ਸ਼ੁਰੂਆਤ ਵਿੱਚ ਡਾ. ਗੀਤਾਂਜਲੀ ਮਹਾਜਨ ਵੱਲੋਂ ਪ੍ਰੋ. ਜਸਰੀਨ ਕੌਰ ਦੇ ਜੀਵਨ ’ਤੇ ਤਿਆਰ ਇੱਕ ਪੀ.ਪੀ.ਟੀ. ਪੇਸ਼ ਕੀਤੀ ਗਈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪ੍ਰੋ. ਜਸਰੀਨ ਕੌਰ ਨੇ ਕਾਲਜ ਵਿੱਚ 38 ਸਾਲਾਂ ਦੌਰਾਨ ਬਤੌਰ ਕਾਰਜਕਾਰੀ ਪ੍ਰਿੰਸੀਪਲ, ਡੀਨ, ਅਕਾਦਮਿਕ ਮਾਮਲੇ ਅਤੇ ਮੁਖੀ ਅੰਗਰੇਜ਼ੀ ਵਿਭਾਗ ਵਜੋਂ ਸੇਵਾ ਨਿਭਾਈ। ਸਟਾਫ਼ ਸੈਕਟਰੀ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਪ੍ਰੋ. ਜਸਰੀਨ ਕੌਰ ਨੇ ਪੜ੍ਹਾਉਦਿਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਕਾਲਜ ਵੱਲੋਂ ਪ੍ਰੋ. ਜਸਰੀਨ ਕੌਰ ਨੂੰ ਦਿੱਤਾ ਗਿਆ ਸ਼ੋਭਾ ਪੱਤਰ ਡਾ. ਬਲਰਾਜ ਕੌਰ ਵੱਲੋਂ ਪੜ੍ਹਿਆ ਗਿਆ। ਪ੍ਰੋ. ਨਵਦੀਪ ਕੌਰ ਕਾਲਜ ਰਜਿਸਟਰਾਰ, ਡਾ. ਚਰਨਜੀਤ ਸਿੰਘ, ਡਾ. ਅੰਮ੍ਰਿਤਪਾਲ ਸਿੰਘ ਅਤੇ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਨੇ ਵੀ ਪ੍ਰੋ. ਜਸਰੀਨ ਕੌਰ ਦੇ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਉਨ੍ਹਾਂ ਦੀ ਲੰਮੀ ਉਮਰ, ਤੰਦਰੁਸਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।