ਉਪ ਰਾਸ਼ਟਰਪਤੀ ਧਨਖੜ ਨੂੰ ਏਮਸ ਤੋਂ ਛੁੱਟੀ ਮਿਲੀ
06:15 AM Mar 13, 2025 IST
Advertisement
ਨਵੀਂ ਦਿੱਲੀ:
Advertisement
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਸ ’ਚੋਂ ਛੁੱਟੀ ਮਿਲ ਗਈ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ ਧਨਖੜ ਦੀ ਸਿਹਤ ਵਿਚ ਤਸੱਲੀਬਖ਼ਸ਼ ਸੁਧਾਰ ਹੋਇਆ ਹੈ। ਧਨਖੜ ਨੂੰ ਦਿਲ ਨਾਲ ਸਬੰਧਿਤ ਬਿਮਾਰੀ ਕਰਕੇ 9 ਮਾਰਚ ਨੂੰ ਏਮਸ ਵਿਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਪ ਰਾਸ਼ਟਰਪਤੀ ਨੂੰ ਕੁੱਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਧਨਖੜ ਨੇ ਐਕਸ ’ਤੇ ਮੈਡੀਕਲ ਟੀਮ ਅਤੇ ਆਪਣੇ ਸ਼ੁੱਭਚਿੰਤਕਾਂ ਦਾ ਦਾ ਧੰਨਵਾਦ ਵੀ ਕੀਤਾ। -ਪੀਟੀਆਈ
Advertisement
Advertisement
Advertisement