ਵਾਈਸ ਐਡਮਿਰਲ ਸੋਬਤੀ ਨੇ ਜਲ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ
06:50 AM Oct 02, 2023 IST
Advertisement
ਨਵੀਂ ਦਿੱਲੀ: ਵਾਈਸ ਐਡਮਿਰਲ ਤਰੁਣ ਸੋਬਤੀ ਨੇ ਅੱਜ ਜਲ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਵਾਈਸ ਐਡਮਿਰਲ ਸੰਜੇ ਮਹਿੰਦਰੂ ਦੀ ਥਾਂ ਲੈਣਗੇ ਜੋ ਕਿ 38 ਵਰ੍ਹਿਆਂ ਦੇ ਲੰਮੇ ਕਾਰਜਕਾਲ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ। ਵਾਈਸ ਐਡਮਿਰਲ ਸੋਬਤੀ ਨੂੰ ਪਹਿਲੀ ਜੁਲਾਈ, 1988 ਨੂੰ ਜਲ ਸੈਨਾ ਵਿਚ ਕਮਿਸ਼ਨ ਮਿਲਿਆ ਸੀ। ਉਹ ‘ਨੈਵੀਗੇਸ਼ਨ ਤੇ ਡਾਇਰੈਕਸ਼ਨ’ ਦੇ ਮਾਹਿਰ ਹਨ। ਉਨ੍ਹਾਂ ਆਪਣੇ 35 ਸਾਲਾਂ ਦੇ ਕਰੀਅਰ ਵਿਚ ਕਈ ਕਮਾਨਾਂ ਤੇ ਸਟਾਫ਼ ਨਿਯੁਕਤੀਆਂ ਸੰਭਾਲੀਆਂ ਹਨ। ਉਨ੍ਹਾਂ ਮਿਜ਼ਾਈਲ ਬੇੜੇ ਆਈਐੱਨਐੱਸ ਨਿਸ਼ੰਕ ਦੇ ਵੀ ਕਮਾਂਡਰ ਰਹੇ ਹਨ। ਇਸ ਤੋਂ ਇਲਾਵਾ ਆਈਐੱਨਐੱਸ ਕੋਰਾ ਤੇ ਆਈਐੱਨਐੱਸ ਕੋਲਕਾਤਾ ਦੀ ਵੀ ਕਮਾਨ ਉਨ੍ਹਾਂ ਸੰਭਾਲੀ ਹੈ। ਜਲ ਸੈਨਾ ਵੱਲੋਂ ਉਹ ਮਾਸਕੋ ਸਥਿਤ ਭਾਰਤੀ ਦੂਤਾਵਾਸ ਵਿਚ ਵੀ ਤਾਇਨਾਤ ਰਹੇ ਹਨ। ਉਹ 2021 ਵਿਚ ਵਾਈਸ ਐਡਮਿਰਲ ਦੇ ਅਹੁਦੇ ਉਤੇ ਪਹੁੰਚੇ ਸਨ। ਵਾਈਸ ਐਡਮਿਰਲ ਸੋਬਤੀ ਨੂੰ 2020 ਵਿਚ ‘ਵਿਸ਼ਿਸ਼ਟ ਸੇਵਾ ਮੈਡਲ’ ਤੇ ਸੰਨ 2022 ਵਿਚ ‘ਅਤਿ ਵਿਸ਼ਿਸ਼ਟ ਸੇਵਾ ਮੈਡਲ’ ਨਾਲ ਨਵਿਾਜਿਆ ਜਾ ਚੁੱਕਾ ਹੈ। -ਪੀਟੀਆਈ
Advertisement
Advertisement
Advertisement