ਵਿਭਵ ਕੁਮਾਰ ਨੂੰ ਚਾਰ ਰੋਜ਼ਾ ਨਿਆਂਇਕ ਹਿਰਾਸਤ ’ਚ ਭੇਜਿਆ
07:08 AM May 25, 2024 IST
ਨਵੀਂ ਦਿੱਲੀ:
Advertisement
ਦਿੱਲੀ ਦੀ ਅਦਾਲਤ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਮਾਮਲੇ ’ਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨੇੜਲੇ ਸਹਾਇਕ ਵਿਭਵ ਕੁਮਾਰ ਨੂੰ ਚਾਰ ਰੋਜ਼ਾ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਭਵ ਕੁਮਾਰ ’ਤੇ ਮਾਲੀਵਾਲ ਨੇ ਦੋਸ਼ ਲਾਏ ਹਨ ਕਿ ਉਸ ਨੇ 13 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਚ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਸੀ। ਵਿਭਵ ਕੁਮਾਰ ਲੰਘੇ ਸ਼ਨਿੱਚਰਵਾਰ ਤੋਂ ਪੁਲੀਸ ਹਿਰਾਸਤ ਵਿੱਚ ਸੀ। ਮੈਟਰੋਪੋਲੀਟਨ ਮੈਜਿਸਟਰੇਟ ਗੌਰਵ ਗੋਇਲ ਨੇ ਵਿਭਵ ਦੀ ਚਾਰ ਰੋਜ਼ਾ ਨਿਆਂਇਕ ਹਿਰਾਸਤ ਦੀ ਮੰਗ ਕਰਨ ਵਾਲੀ ਇਸਤਗਾਸਾ ਧਿਰ ਦੀ ਮੰਗ ਸਵੀਕਾਰ ਕਰ ਲਈ। -ਪੀਟੀਆਈ
Advertisement
Advertisement
Related News
Advertisement