ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਭਵ ਨੇ ਮੈਨੂੰ ਲੱਤਾਂ ਅਤੇ ਥੱਪੜ ਮਾਰੇ: ਮਾਲੀਵਾਲ

06:52 AM May 18, 2024 IST
ਨਵੀਂ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਵਲ ਲਾਇਨਜ਼ ਰਿਹਾਇਸ਼ ਵਿੱਚੋਂ ਬਾਹਰ ਆਉਂਦੀ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ, 17 ਮਈ
‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੇ ਕਥਿਤ ਤੌਰ ’ਤੇ ਸੱਤ ਤੋਂ ਅੱਠ ਵਾਰ ਲੱਤਾਂ ਅਤੇ ਥੱਪੜ ਮਾਰੇ ਸਨ। ਮਾਲੀਵਾਲ ਨੇ ਉਸ ਨੂੰ ਵਰਜਿਆ ਸੀ ਪਰ ਇਸ ਦੇ ਬਾਵਜੂਦ ਵਿਭਵ ਨੇ ਕੁੱਟਮਾਰ ਜਾਰੀ ਰੱਖੀ। ਇਹ ਖ਼ੁਲਾਸਾ ਦਿੱਲੀ ਪੁਲੀਸ ਵੱਲੋਂ ਦਰਜ ਐੱਫਆਈਆਰ ’ਚ ਹੋਇਆ ਹੈ। ਐੱਫਆਈਆਰ ’ਚ ਮਾਲੀਵਾਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਵਿਭਵ ਨੇ ਉਸ ਨੂੰ ਪੂਰੀ ਤਾਕਤ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੋਈ ਵੀ ਉਸ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ ਸੀ। ਉਸ ਨੇ ਵਿਭਵ ਨੂੰ ਇਹ ਵੀ ਆਖਿਆ ਸੀ ਕਿ ਉਸ ਨੂੰ ਮਾਹਵਾਰੀ ਆਈ ਹੋਈ ਹੈ ਅਤੇ ਪੇਟ ’ਚ ਦਰਦ ਹੈ ਪਰ ਫਿਰ ਵੀ ਉਹ ਕੁੱਟਮਾਰ ਕਰਦਾ ਰਿਹਾ। ਐੱਫਆਈਆਰ ਮੁਤਾਬਕ ਮਾਲੀਵਾਲ ਨੇ ਕਿਹਾ ਕਿ ‘ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਹੈ। ਮੈਨੂੰ ਤੁਰਨ ’ਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੀ ਮਾਲੀਵਾਲ ਨੇ ਕਿਹਾ ਕਿ ਜਦੋਂ ਉਹ ਖੁਦ ਮਹਿਲਾਵਾਂ ਦੇ ਮੁੱਦਿਆਂ ਲਈ ਕੰਮ ਕਰਦੀ ਰਹੀ ਅਤੇ ਉਸ ਨੇ ਲੱਖਾਂ ਔਰਤਾਂ ਨੂੰ ਇਨਸਾਫ਼ ਦਿਵਾਉਣ ’ਚ ਸਹਾਇਤਾ ਕੀਤੀ ਤਾਂ ਹੁਣ ਉਸ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲੀਵਾਲ ਨੇ ਕਿਹਾ ਕਿ ਅਜਿਹੇ ਵਿਅਕਤੀ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਨੂੰ ਉਹ ਲੰਮੇ ਸਮੇਂ ਤੋਂ ਜਾਣਦੀ ਸੀ। ਐੱਫਆਈਆਰ ਮੁਤਾਬਕ ਮਾਲੀਵਾਲ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਇੰਨੀ ਪ੍ਰੇਸ਼ਾਨ ਹੈ ਕਿ ਕੋਈ ਵਿਅਕਤੀ ਅਜਿਹਾ ‘ਗੁੰਡਿਆਂ’ ਵਾਲਾ ਵਤੀਰਾ ਕਿਵੇਂ ਅਪਣਾ ਸਕਦਾ ਹੈ। ਉਸ ਨੇ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦਿੱਲੀ ਪੁਲੀਸ ਨੇ ਵੀਰਵਾਰ ਨੂੰ ਇਸ ਮਾਮਲੇ ’ਚ ਵਿਭਵ ਕੁਮਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਐੱਫਆਈਆਰ ਮੁਤਾਬਕ ਮਾਲੀਵਾਲ ਸੋਮਵਾਰ ਸਵੇਰੇ 9 ਵਜੇ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਗਈ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਕੈਂਪ ਦਫ਼ਤਰ ਅੰਦਰ ਉਸ ਨੇ ਵਿਭਵ ਕੁਮਾਰ ਨੂੰ ਫੋਨ ਕੀਤਾ ਪਰ ਉਸ ਨਾਲ ਗੱਲ ਨਾ ਹੋ ਸਕੀ। ਇਸ ਮਗਰੋਂ ਉਹ ਰਿਹਾਇਸ਼ੀ ਇਲਾਕੇ ਵੱਲ ਚਲ ਪਈ ਅਤੇ ਅਮਲੇ ਨੂੰ ਆਖਿਆ ਕਿ ਉਹ ਕੇਜਰੀਵਾਲ ਨੂੰ ਉਸ ਦੇ ਆਉਣ ਦੀ ਜਾਣਕਾਰੀ ਦੇਵੇ। ਉਸ ਨੂੰ ਆਖਿਆ ਗਿਆ ਕਿ ਕੇਜਰੀਵਾਲ ਘਰ ’ਚ ਮੌਜੂਦ ਹਨ ਅਤੇ ਉਹ ਬੈਠਕ ਵਾਲੇ ਕਮਰੇ ’ਚ ਉਡੀਕ ਕਰੇ। ਉਹ ਜਦੋਂ ਕੇਜਰੀਵਾਲ ਦੀ ਉਡੀਕ ਕਰ ਰਹੀ ਸੀ ਤਾਂ ਵਿਭਵ ਕੁਮਾਰ ਆਇਆ ਅਤੇ ਉਸ ’ਤੇ ਬਿਨ੍ਹਾਂ ਕਿਸੇ ਭੜਕਾਹਟ ਦੇ ਚੀਕਣ ਲੱਗ ਪਿਆ ਅਤੇ ਗਾਲ੍ਹਾਂ ਵੀ ਕੱਢਣ ਲੱਗਾ। ‘ਤੂ ਕੈਸੇ ਹਮਾਰੀ ਬਾਤ ਨਹੀਂ ਮਾਨੇਗੀ? ਕੈਸੇ ਨਹੀਂ ਮਾਨੇਗੀ? ਤੇਰੀ ਔਕਾਤ ਕਿਆ ਹੈ ਕੀ ਹਮਕੋ ਨਾ ਕਰ ਦੇ। ਸਮਝਤੀ ਕਿਆ ਹੈ ਖੁਦ ਕੋ? ਤੁਝੇ ਤੋ ਹਮ ਸਬਕ ਸਿਖਾਏਂਗੇ।’ ਐੱਫਆਈਆਰ ਮੁਤਾਬਕ ਮਾਲੀਵਾਲ ਨੇ ਕਿਹਾ ਕਿ ਵਿਭਵ ਨੇ ਜਦੋਂ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਆਪਣੇ ਆਪ ਨੂੰ ਵਿਭਵ ਤੋਂ ਬਚਾਉਣ ਲਈ ਧੱਕਾ ਮਾਰਿਆ ਅਤੇ ਲੱਤਾਂ ਨਾਲ ਪਿੱਛੇ ਧੱਕਿਆ। ‘ਉਸ ਸਮੇਂ ਵਿਭਵ ਨੇ ਮੈਨੂੰ ਬੁਰੀ ਤਰ੍ਹਾਂ ਧੂਹਿਆ ਅਤੇ ਮੇਰੀ ਕਮੀਜ਼ ਖਿੱਚ ਦਿੱਤੀ। ਮੇਰੀ ਕਮੀਜ਼ ਦੇ ਬਟਨ ਖੁੱਲ੍ਹ ਗਏ। ਮੈਂ ਜ਼ਮੀਨ ’ਤੇ ਡਿੱਗ ਪਈ ਅਤੇ ਇਸ ਦੌਰਾਨ ਮੇਰਾ ਸਿਰ ਮੇਜ਼ ਨਾਲ ਟਕਰਾਇਆ। ਮੈਂ ਲਗਾਤਾਰ ਸਹਾਇਤਾ ਲਈ ਰੌਲਾ ਪਾ ਰਹੀ ਸੀ ਪਰ ਕੋਈ ਵੀ ਅੱਗੇ ਨਹੀਂ ਆਇਆ। ਵਿਭਵ ਨੇ ਮੇਰੀ ਛਾਤੀ, ਢਿੱਡ ਅਤੇ ਸ਼ਰੀਰ ਦੇ ਹੇਠਲੇ ਹਿੱਸੇ ’ਤੇ ਆਪਣੀਆਂ ਲੱਤਾਂ ਨਾਲ ਠੁੱਡੇ ਮਾਰੇ।’ -ਪੀਟੀਆਈ

Advertisement

ਮਾਲੀਵਾਲ ਨਾਲ ਸਬੰਧਤ ਵੀਡੀਓ ਵਾਇਰਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਕਥਿਤ ਸੀਸੀਟੀਵੀ ਫੁਟੇਜ ਆਨਲਾਈਨ ਵਾਇਰਲ ਹੋਣ ’ਤੇ ਸਵਾਤੀ ਮਾਲੀਵਾਲ ਨੇ ਕਿਹਾ ਕਿ ‘ਸਿਆਸੀ ਹਿਟਮੈਨ’ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਕਰੀਬ 52 ਸਕਿੰਟ ਦੇ ਵੀਡੀਓ ’ਚ ਮਾਲੀਵਾਲ ਸੁਰੱਖਿਆ ਅਮਲੇ ਨਾਲ ਬਹਿਸ ਕਰਦੀ ਦਿਖਾਈ ਦੇ ਰਹੀ ਹੈ। ਮਾਲੀਵਾਲ ਨੇ ਕਿਸੇ ਦਾ ਨਾਮ ਲਏ ਬਿਨਾ ‘ਐਕਸ’ ’ਤੇ ਪੋਸਟ ਪਾਈ,‘‘ਹਰ ਵਾਰ ਵਾਂਗ ਇਸ ਵਾਰ ਵੀ ਸਿਆਸੀ ਹਿਟਮੈਨ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਆਪਣੇ ਲੋਕਾਂ ਨੂੰ ਬਿਨਾਂ ਕਿਸੇ ਸੰਦਰਭ ਦੇ ਵੀਡੀਓ ਟਵੀਟ ਅਤੇ ਸ਼ੇਅਰ ਕਰਨ ਦੇ ਕੰਮ ’ਚ ਲਗਾ ਕੇ ਉਹ ਸੋਚਦਾ ਹੈ ਕਿ ਅਜਿਹਾ ਅਪਾਰਾਧ ਕਰਕੇ ਉਹ ਬਚ ਸਕਦਾ ਹੈ। ਕਿਸੇ ਨੂੰ ਕੁੱਟਣ ਦਾ ਵੀਡੀਓ ਕੌਣ ਬਣਾਉਂਦਾ ਹੈ? ਘਰ ਅਤੇ ਕਮਰੇ ਦੇ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਨ ’ਤੇ ਛੇਤੀ ਹੀ ਸਚਾਈ ਦਾ ਖ਼ੁਲਾਸਾ ਹੋ ਜਾਵੇਗਾ।’’ -ਪੀਟੀਆਈ

ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਇਆ ਵਿਭਵ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਿੱਜੀ ਸਹਾਇਕ ਵਿਭਵ ਕੁਮਾਰ ‘ਆਪ’ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ’ਚ ਅੱਜ ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਇਆ। ਕਮਿਸ਼ਨ ਨੇ ਅੱਜ ਸਵੇਰੇ 11 ਵਜੇ ਉਸ ਨੂੰ ਤਲਬ ਕੀਤਾ ਗਿਆ ਸੀ। ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਇਕ ਟੀਮ ਵਿਭਵ ਕੁਮਾਰ ਦੀ ਰਿਹਾਇਸ਼ ’ਤੇ ਵੀਰਵਾਰ ਨੂੰ ਨੋਟਿਸ ਦੇਣ ਲਈ ਗਈ ਸੀ ਪਰ ਉਹ ਘਰ ਨਹੀਂ ਮਿਲਿਆ ਸੀ ਅਤੇ ਵਿਭਵ ਦੀ ਪਤਨੀ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਮੇਰੀ ਟੀਮ ਅੱਜ ਵੀ ਉਸ ਦੀ ਰਿਹਾਇਸ਼ ’ਤੇ ਪੁਲੀਸ ਨਾਲ ਗਈ ਸੀ ਅਤੇ ਜੇਕਰ ਵਿਭਵ ਭਲਕੇ ਪੇਸ਼ ਨਾ ਹੋਇਆ ਤਾਂ ਅਸੀਂ ਨਿੱਜੀ ਤੌਰ ’ਤੇ ਪੁੱਛ-ਪੜਤਾਲ ਕਰਾਂਗੇ।’’ -ਪੀਟੀਆਈ

Advertisement

ਕੇਜਰੀਵਾਲ ਨੂੰ ਫਸਾਉਣ ਲਈ ਭਾਜਪਾ ਨੇ ਘੜੀ ਸਾਜ਼ਿਸ਼: ‘ਆਪ’

ਨਵੀਂ ਦਿੱਲੀ: ‘ਆਪ’ ਨੇ ਦੋਸ਼ ਲਾਇਆ ਹੈ ਕਿ ਸਵਾਤੀ ਮਾਲੀਵਾਲ ਮਾਮਲੇ ’ਚ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਫਸਾਉਣ ਦੀ ਸਾਜ਼ਿਸ਼ ਘੜੀ ਹੈ। ਉਨ੍ਹਾਂ ਕੇਜਰੀਵਾਲ ਦੇ ਨਿੱਜੀ ਸਹਾਇਕ ਵਿਭਵ ਕੁਮਾਰ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਆਧਾਰਹੀਣ ਕਰਾਰ ਦਿੱਤਾ। ‘ਆਪ’ ਆਗੂ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਵਾਤੀ ਸਮਾਂ ਲਏ ਬਿਨਾਂ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੀ ਸੀ ਅਤੇ ਉਸ ਦਾ ਇਰਾਦਾ ਕੇਜਰੀਵਾਲ ਖ਼ਿਲਾਫ਼ ਦੋਸ਼ ਲਾਉਣਾ ਸੀ। ਆਤਿਸ਼ੀ ਨੇ ਇਹ ਵੀ ਕਿਹਾ ਕਿ ਵਿਭਵ ਕੁਮਾਰ ਨੇ ਵੀ ਮਾਲੀਵਾਲ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਵੀਡੀਓ ਨਸ਼ਰ ਹੋਇਆ ਹੈ ਜਿਸ ਨਾਲ ਸਵਾਤੀ ਮਾਲੀਵਾਲ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ‘ਐੱਫਆਈਆਰ ’ਚ ਸਵਾਤੀ ਮਾਲੀਵਾਲ ਨੇ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼ ਲਾਏ ਹਨ ਅਤੇ ਆਖਿਆ ਕਿ ਉਸ ਨੂੰ ਦਰਦ ਹੋ ਰਿਹਾ ਹੈ ਅਤੇ ਉਸ ਦੀ ਕਮੀਜ਼ ਦੇ ਬਟਨ ਵੀ ਟੁੱਟ ਗਏ ਸਨ। ਪਰ ਵੀਡੀਓ ’ਚ ਵੱਖ ਹੀ ਅਸਲੀਅਤ ਦੇਖਣ ਨੂੰ ਮਿਲ ਰਹੀ ਹੈ।’ ਆਤਿਸ਼ੀ ਨੇ ਕਿਹਾ ਕਿ ਵੀਡੀਓ ’ਚ ਮਾਲੀਵਾਲ ਆਰਾਮ ਨਾਲ ਕਮਰੇ ’ਚ ਬੈਠੀ ਹੋਈ ਹੈ ਅਤੇ ਸੁਰੱਖਿਆ ਅਮਲੇ ਨੂੰ ਧਮਕੀਆਂ ਦੇ ਰਹੀ ਹੈ ਤੇ ਉਸ ਦੇ ਕੱਪੜੇ ਵੀ ਫਟੇ ਨਹੀਂ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵੀਡੀਓ ’ਚ ਉਹ ਵਿਭਵ ਨੂੰ ਧਮਕੀਆਂ ਦਿੰਦੀ ਦਿਖਾਈ ਦੇ ਰਹੀ ਹੈ ਅਤੇ ਉਸ ਨੇ ਕੇਜਰੀਵਾਲ ਨਾਲ ਮੁਲਾਕਾਤ ਲਈ ਦਬਾਅ ਪਾਇਆ ਸੀ। ਰਾਜ ਸਭਾ ਮੈਂਬਰ ਹੋਣ ਕਾਰਨ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦੇ ਰੁਝੇਵੇਂ ਹੁੰਦੇ ਹਨ ਅਤੇ ਵਿਭਵ ਨੇ ਇਹ ਜਾਣਕਾਰੀ ਮਾਲੀਵਾਲ ਨੂੰ ਦਿੱਤੀ ਸੀ। -ਪੀਟੀਆਈ

‘ਆਪ’ ਨੇ ‘ਗੁੰਡੇ ਦੇ ਦਬਾਅ’ ਹੇਠ ਦਿੱਤਾ ਬਿਆਨ: ਸਵਾਤੀ

ਨਵੀਂ ਦਿੱਲੀ: ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਉਹ ‘ਗੁੰਡਿਆਂ ਦੇ ਦਬਾਅ’ ਹੇਠ ਆ ਗਈ ਹੈ ਅਤੇ ਹੁਣ ਉਹ ਉਸ ਦੇ ਕਿਰਦਾਰ ’ਤੇ ਸਵਾਲ ਚੁੱਕ ਰਹੀ ਹੈ। ਇਸ ਦੌਰਾਨ ਦਿੱਲੀ ਪੁਲੀਸ ਦੇਰ ਸ਼ਾਮ ਨੂੰ ਮਾਲੀਵਾਲ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੀ ਅਤੇ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਲਈ। ਸਵਾਤੀ ਨੇ ਕਿਹਾ ਕਿ ‘ਆਪ’ ਨੇ ਦੋ ਦਿਨ ਪਹਿਲਾਂ ਉਸ ਨਾਲ ਵਿਭਵ ਕੁਮਾਰ ਵੱਲੋਂ ਕੀਤੇ ਗਏ ਦੁਰਵਿਹਾਰ ਨੂੰ ਮੰਨਣ ਮਗਰੋਂ ਯੂ-ਟਰਨ ਲੈ ਲਿਆ ਹੈ। ਮਾਲੀਵਾਲ ਨੇ ‘ਐਕਸ’ ’ਤੇ ਕਿਹਾ ਕਿ ਪਾਰਟੀ ’ਚ ਕੱਲ ਹੀ ਸ਼ਾਮਲ ਹੋਣ ਵਾਲੇ ਆਗੂਆਂ ਨੇ 20 ਸਾਲ ਤੋਂ ‘ਆਪ’ ਨਾਲ ਜੁੜੇ ਵਰਕਰ ਨੂੰ ਭਾਜਪਾ ਦਾ ਏਜੰਟ ਕਰਾਰ ਦਿੱਤਾ। -ਪੀਟੀਆਈ

Advertisement