For the best experience, open
https://m.punjabitribuneonline.com
on your mobile browser.
Advertisement

ਵੀਐੱਚਪੀ ਆਗੂ ਕਤਲ ਕਾਂਡ: ਜਾਂਚ ਏਜੰਸੀਆਂ ਨੇ ਨੰਗਲ ’ਚ ਲਾਏ ਡੇਰੇ

08:01 AM Apr 16, 2024 IST
ਵੀਐੱਚਪੀ ਆਗੂ ਕਤਲ ਕਾਂਡ  ਜਾਂਚ ਏਜੰਸੀਆਂ ਨੇ ਨੰਗਲ ’ਚ ਲਾਏ ਡੇਰੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਰਾਕੇਸ਼ ਸੈਣੀ
ਨੰਗਲ, 15 ਅਪਰੈਲ
ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਬੱਗਾ ਦੇ ਕਤਲ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀਆਂ ਕਤਲ ਕਾਂਡ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੁਰੀ ਤਰ੍ਹਾਂ ਪੱਬਾ ਭਾਰ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਅਨੁਸਾਰ ਕਤਲ ਕਾਂਡ ਦੇ ਮੁਲਜ਼ਮਾਂ ਦੀ ਪਛਾਣ ਦੱਸਣ ਵਾਲੇ ਨੂੰ ਇਕ ਲੱਖ ਰੁਪਏ ਦੇ ਇਨਾਮ ਦੇ ਐਲਾਨ ਦੇ ਨਾਲ ਨਾਲ ਉਸਦਾ ਨਾਂ ਗੁਪਤ ਰੱਖਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਜ਼ਿਲ੍ਹਾ ਰੂਪਨਗਰ ਪੁਲੀਸ ਪ੍ਰਸ਼ਾਸਨ ਦੀਆਂ ਤਮਾਮ ਜਾਂਚ ਏਜੰਸੀਆਂ ਉਕਤ ਕਤਲ ਕਾਂਡ ਨੂੰ ਸੁਲਝਾਉਣ ਲਈ ਪਿਛਲੇ ਦੋ ਦਿਨ ਤੋਂ ਨੰਗਲ ਵਿੱਚ ਹੀ ਡੇਰਾ ਲਗਾਈ ਬੈਠੀਆਂ ਹਨ। ਉਨ੍ਹਾਂ ਵੱਲੋ ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਸਾਰੇ ਘਟਨਾਕ੍ਰਮ ਵਿੱਚ ਸ਼ਾਮਲ ਮੁਲਜ਼ਮਾਂ ਨੇ ਵਿਕਾਸ ਬੱਗਾ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਕਿਸ-ਕਿਸ ਤਰ੍ਹਾਂ ਰੇਕੀ ਕੀਤੀ ਅਤੇ ਉਨ੍ਹਾਂ ਦੇ ਸਾਧਨ ਕੀ ਸਨ। ਅੱਜ ਜ਼ਿਲ੍ਹਾ ਪੁਲੀਸ ਪ੍ਰਮੁੱਖ ਗੁਲਨੀਤ ਸਿੰਘ ਖੁਰਾਨਾ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਆਪਣੇ ਅਧਿਕਾਰੀਆਂ ਨਾਲ ਨੰਗਲ ਪਹੁੰਚੇ ਅਤੇ ਉਨ੍ਹਾਂ ਨੇ ਵਿਕਾਸ ਬੱਗਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਸ਼ਹਿਰ ਦੇ ਵੱਖ-ਵੱਖ ਮੋਹਤਵਰ ਲੋਕਾਂ ਨਾਲ ਗੱਲਬਾਤ ਕੀਤੀ। ਉਸ ਤੋਂ ਪਹਿਲਾਂ ਅੱਜ ਸਵੇਰੇ ਹਜ਼ਾਰਾਂ ਦੀ ਤਦਾਦ ਵਿੱਚ ਲੋਕਾਂ ਦੀ ਹਾਜ਼ਰੀ ’ਚ ਹਿੰਦੂ ਆਗੂ ਵਿਕਾਸ ਬੱਗਾ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੇ ਸਾਰੇ ਬਾਜ਼ਾਰ ਵਪਾਰ ਮੰਡਲ ਦੇ ਸੱਦੇ ’ਤੇ ਅੱਧਾ ਦਿਨ ਲਈ ਬੰਦ ਰਹੇ।

Advertisement

Advertisement
Author Image

Advertisement
Advertisement
×