ਬਜ਼ੁਰਗ ਅਥਲੀਟ ਸੋਹਣ ਲਾਲ ਰਾਜਪੂਤ ਦਾ ਸਨਮਾਨ
08:35 AM Jan 30, 2025 IST
Advertisement
ਦਸੂਹਾ:
Advertisement
ਇੱਥੇ ਉਪ ਮੰਡਲ ਮੈਜਿਸਟ੍ਰੇਟ ਦਸੂਹਾ ਕੰਵਲਜੀਤ ਸਿੰਘ ਵੱਲੋਂ ਸਥਾਨਕ ਘਾਹ ਮੰਡੀ ਦੇ ਵਸਨੀਕ ਬਜ਼ੁਰਗ ਅਥਲੀਟ ਸੋਹਣ ਲਾਲ ਰਾਜਪੂਤ (79) ਨੂੰ ਪ੍ਰਸ਼ੰਸਾ ਪੱਤਰ ਤੇ ਟਰਾਫੀ ਭੇਟ ਕਰ ਕੇ ਸਨਮਾਨਿਆ। ਗਣਤੰਤਰਤਾ ਦਿਵਸ ਸਬੰਧੀ ਪੰਚਾਇਤ ਸਮਿਤੀ ਸਟੇਡੀਅਮ ਵਿੱਚ ਕਰਵਾਏ ਸਮਾਰੋਹ ਦੌਰਾਨ ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ, ਡੀਐੱਸਪੀ ਬਲਵਿੰਦਰ ਸਿੰਘ ਜੋੜਾ, ਨਾਇਬ ਤਹਿਸੀਲਦਾਰ ਕਰਮਬੀਰ ਸਿੰਘ, ਐੱਸਐੱਚਓ ਪ੍ਰਭਜੋਤ ਕੌਰ, ਕਾਰਜਸਾਧਕ ਅਫ਼ਸਰ ਕਮਲਜਿੰਦਰ ਸਿੰਘ ਆਦਿ ਹਾਜ਼ਰ ਸਨ। ਸੋਹਣ ਲਾਲ ਰਾਜਪੂਤ ਨੇ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ’ਤੇ ਦਰਜਨਾਂ ਤਗ਼ਮੇ ਜਿੱਤੇ ਹਨ। -ਪੱਤਰ ਪ੍ਰੇਰਕ
Advertisement
Advertisement