ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੇਰਕਾ ਵੱਲੋਂ ਹੜ੍ਹ ਪੀੜਤਾਂ ਲਈ ਭੋਜਨ ਦਾ ਕੈਂਟਰ ਰਵਾਨਾ

07:26 AM Jul 13, 2023 IST
ਭੋਜਨ ਦਾ ਕੈਂਟਰ ਰਵਾਨਾ ਕਰਦੇ ਹੋਏ ਚੇਅਰਮੈਨ ਨਰਿੰਦਰ ਸ਼ੇਰਗਿੱਲ ਤੇ ਜੀਐਮ ਸੁਰਜੀਤ ਭਦੌੜ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 12 ਜੁਲਾਈ
ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਪਟਿਆਲਾ ਵੱਲੋਂ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਦੀ ਨਿਗਰਾਨੀ ਹੇਠਾਂ ਤਿਆਰ ਕੀਤੇ ਭੋਜਨ ਦੇ 50 ਹਜ਼ਾਰ ਪੈਕੇਟ ਅੱਜ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਹੜ੍ਹ ਪੀੜਤਾਂ ਲਈ ਭੇਜੇ ਗਏ ਹਨ। ਚੇਅਰਮੈਨ ਨਰਿੰਦਰ ਸ਼ੇਰਗਿੱਲ ਨੇ ਅੱਜ ਸਮੱਗਰੀ ਨਾਲ ਭਰੇ ਵਾਹਨ ਰਵਾਨਾ ਕੀਤੇ। ਉੁਨ੍ਹਾਂ ਦੱਸਿਆ ਕਿ ਮਿਲਕਫੈੱਡ ਅਤੇ ਮਾਰਕਫੈੱਡ ਵੱਲੋਂ ਖਾਣ-ਪੀਣ ਦੀ ਇਹ ਸਮੱਗਰੀ ਤਿਆਰ ਅਤੇ ਸਪਲਾਈ ਕਰਨ ਲਈ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਮੁਹਾਲੀ ਵਿੱਚ ਸੈਂਟਰ ਸਥਾਪਿਤ ਕੀਤੇ ਗਏ ਹਨ। ਮਿਲਕਫੈਡ ਵੱਲੋਂ ਫੂਡ ਸਪਲਾਈ ਅਤੇ ਮਾਰਕਫੈਡ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਲਾਂਟ ਦੇ ਜਨਰਲ ਮੈਨੇਜਰ ਡਾ. ਸੁਰਜੀਤ ਭਦੌੜ, ਪਲਾਂਟ ਦੇ ਚੇਅਰਮੈਨ ਹਰਭਜਨ ਸਿੰਘ, ਡਾਇਰੈਕਟਰ ਭਜਨ ਸਿੰਘ ਸਿੰਬੜੋ ਸਣੇ ਸੰਜੀਵ ਕੁਮਾਰ, ਡਾ. ਅਮਿਤ ਗਰਗ, ਸੁਖਚੈਨ ਸਿੰਘ ਤੇ ਰੋਹਨਿ ਕਪੂਰ ਆਦਿ ਵੀ ਮੌਜੂਦ ਸਨ।

Advertisement

Advertisement
Tags :
ਹੜ੍ਹਕੈਂਟਰਪੀੜਤਾਂਭੋਜਨਰਵਾਨਾਵੱਲੋਂਵੇਰਕਾ