ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਿਨੀ ਸਕੱਤਰੇਤ ਨੂੰ ਜਾਂਦੇ ਰਾਹਾਂ ’ਤੇ ਗੱਡੀਆਂ ਦੀ ਆਵਾਜਾਈ ਬੰਦ

08:02 AM Sep 07, 2024 IST

ਪੱਤਰ ਪ੍ਰੇਰਕ
ਫਰੀਦਾਬਾਦ, 6 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਫਰੀਦਾਬਾਦ ਦੇ ਮਿਨੀ ਸਕੱਤਰੇਤ ਨੂੰ ਜਾਂਦੇ ਰਾਹ ਉਪਰੋਂ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਬੈਰੀਕੇਡ ਲਾ ਕੇ ਪੁਲੀਸ ਦਾ ਪਹਿਰਾ ਲਾ ਦਿੱਤਾ ਗਿਆ ਹੈ। ਸੁਰੱਖਿਆ ਦੇ ਇਨ੍ਹਾਂ ਇੰਤਜ਼ਾਮਾਂ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਵਾਲਿਆਂ ਅਤੇ ਬਜ਼ੁਰਗਾਂ ਨੂੰ ਮਿਨੀ ਸਕੱਤਰੇਤ ਪੈਦਲ ਜਾਣਾ ਪੈਂਦਾ ਹੈ। ਸਾਈਕਲ ਸਟੈਂਡ ਵਾਲੇ ਨੇ ਹੁੱਡਾ ਦੀ ਹਰੀ ਪੱਟੀ ਵਿੱਚ ਹੀ ਸਾਈਕਲ ਸਟੈਂਡ ਬਣਾ ਲਿਆ ਹੈ ਜਿਸ ਕਾਰਨ ਪੌਦਿਆਂ ਤੇ ਸੀਮਿੰਟ ਨਾਲ ਬਣੇ ਰਾਹਾਂ ਦਾ ਨੁਕਸਾਨ ਹੋ ਰਿਹਾ ਹੈ। ਸੈਕਟਰ-12 ਸਥਿਤ ਇਸ ਕੰਪਲੈਕਸ ਦੀ ਸੁਰੱਖਿਆ ਦੇ ਇਸ ਬੰਦੋਬਸਤ ਨਾਲ ਇਲਾਕੇ ਵਿੱਚ ਆਵਾਜਾਈ ਵਿਵਸਥਾ ਵਿਗੜ ਕੇ ਰਹਿ ਗਈ ਹੈ। ਗੱਡੀ ਚਾਲਕਾਂ ਨੂੰ ਸਕੱਤਰੇਤ ਵੱਲ ਜਾਣ ਤੋਂ ਰੋਕਦੇ ਇੱਕ ਪੁਲੀਸ ਮੁਲਾਜ਼ਮ ਨੇ ਦੱਸਿਆ ਕਿ 12 ਅਕਤੂਬਰ ਤੱਕ ਇਹ ਰੋਕਾਂ ਜਾਰੀ ਰਹਿਣਗੀਆਂ।

Advertisement

Advertisement