ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਮਲਾ ਨਹਿਰੂ ਕਲੋਨੀ ’ਚ ਵਾਹਨਾਂ ਦੀ ਭੰਨ-ਤੋੜ

07:54 AM May 06, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਮਈ
ਲੰਘੀ ਰਾਤ ਇੱਥੇ ਸ਼ਹਿਰ ਦੇ ਪੌਸ਼ ਇਲਾਕੇ ਕਮਲਾ ਨਹਿਰੂ ਕਲੋਨੀ ਵਿੱਚ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਨੇ ਕਈ ਕਾਰਾਂ ਅਤੇ ਦੋਪਹੀਆ ਵਾਹਨਾਂ ਦੀ ਭੰਨ-ਤੋੜ ਤੋਂ ਇਲਾਵਾ ਕਲੋਨੀ ’ਚ ਵੱਸਦੇ ਗੁਜਰਾਤੀ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ ਤਿੰਨ ਕੁ ਹਫ਼ਤਿਆਂ ’ਚ ਇਹ ਅਜਿਹੀ ਤੀਜੀ ਘਟਨਾ ਹੈ, ਜਿਸ ਨੇ ਪੁਲੀਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਮਾਮਲਾ ਆਪਸੀ ਰੰਜਿਸ਼ ਦਾ ਹੈ। ਕਲੋਨੀ ’ਚ ਅਭੀ ਨਾਂਅ ਦਾ ਇਕ ਨੌਜਵਾਨ ਇੰਸਟਾਗ੍ਰਾਮ ’ਤੇ ਰੀਲਾਂ ਬਣਾਉਣਾ ਹੈ ਤੇ ਸੋਸ਼ਲ ਮੀਡੀਆ ’ਤੇ ਕਾਫੀ ਫਾਲੋਅਰ’ਜ਼ ਹਨ। ਕਥਿਤ ਸਾੜੇ ਦੀ ਵਜ੍ਹਾ ਕਾਰਨ ਇਸ ਕਲੋਨੀ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਪਰਸ ਰਾਮ ਨਗਰ ਦੇ ਰਹਿਣ ਵਾਲੇ ਕੁੱਝ ਨੌਜਵਾਨਾਂ ਦੀ ਉਸ ਨਾਲ ਅਣਬਣ ਹੈ। ਜਾਣਕਾਰੀ ਅਨੁਸਾਰ ਹਥਿਆਰਬੰਦ ਨੌਜਵਾਨ ਪਹਿਲਾਂ ਅਭੀ ’ਤੇ ਧਾਵਾ ਬੋਲਣ ਦੀ ਨੀਅਤ ਨਾਲ ਆਏ ਪਰ ਮੌਕੇ ਸਿਰ ਪੁਲੀਸ ਨੂੰ ਸੂਚਨਾ ਦਿੱਤੇ ਜਾਣ ’ਤੇ ਉਹ ਉਥੋਂ ਰਫ਼ੂ ਹੋ ਗਏ। ਪੁਲੀਸ ਦੇ ਜਾਣ ਮਗਰੋਂ ਰਾਤ ਕਰੀਬ 12 ਵਜੇ ਉਨ੍ਹਾਂ ਨੇ ਮੁੜ ਹੱਲਾ ਬੋਲਦਿਆਂ ਵਾਹਨਾਂ ਦੀ ਭੰਨ-ਤੋੜ ਕੀਤੀ ਅਤੇ ਪਟਾਕਿਆਂ ਨਾਲ ਗੁਜਰਾਤੀ ਪਰਿਵਾਰਾਂ ਦੇ ਘਰਾਂ ’ਚ ਸਾਮਾਨ ਨੂੰ ਅੱਗ ਲਾ ਦਿੱਤੀ। ਅੱਗ ਸੀਮਤ ਹੋਣ ਕਰਕੇ ਲੋਕਾਂ ਨੇ ਉਨ੍ਹਾਂ ਦੇ ਜਾਣ ਮਗਰੋਂ ਬੁਝਾ ਦਿੱਤੀ। ਉਂਜ ਇਸ ਘਟਨਾ ’ਚ ਕਲੋਨੀ ਵਾਸੀਆਂ ਨੇ ਇੱਧਰ-ਉਧਰ ਲੁਕ ਕੇ ਆਪਣੀ ਜਾਨ ਬਚਾਈ। ਦੂਜੇ ਪਾਸੇ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਕਿ ਇਹ ਮਾਮਲਾ ਦੋ ਧਿਰਾਂ ਦੀ ਰੰਜਿਸ਼ ਦਾ ਜਾਪਦਾ ਹੈ ਤੇ ਮਾਮਲੇ ’ਚ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement